ਐਸਐਸਪੀ ਨੇ ਪੰਜ ਹੋਣਹਾਰ ਮੁਲਾਜ਼ਮਾਂ ਨੂੰ ਦਿੱਤੀ ਡੀਜੀਪੀ ਡਿਸਕ
ਜਗਰਾਓ ਦੀਪਕ ਜੈਨ
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਪੰਜ ਮੁਲਾਜ਼ਮਾਂ ਨੂੰ ਅੱਜ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਡੀਜੀਪੀ ਡਿਸਕ ਦਾ ਸਨਮਾਨ ਦੇ ਕੇ ਨਿਵਾਜਿਆ।ਪੰਜਾਬ ਪੁਲਿਸ ਡੀਜੀਪੀ ਡਿਸਕ ਇੱਕ ਸ਼ਲਾਘਾ ਯੋਗ ਮੈਡਲ ਹੈ ਜੋ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਉਹਨਾਂ ਦੀ ਸ਼ਾਨਦਾਰ ਸੇਵਾ, ਡਿਊਟੀ ਪ੍ਰਤੀ ਲਗਨ ਅਤੇ ਵਧੀਆ ਕਾਰਗੁਜ਼ਾਰੀ ਲਈ ਦਿੱਤਾ ਜਾਂਦਾ ਹੈ, ਜੋ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੁਆਰਾ ਦਿੱਤਾ ਜਾਂਦਾ ਹੈ ਅਤੇ ਚੰਗੇ ਕੰਮ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਧਿਕਾਰੀ ਦੇ ਸਰਵਿਸ ਰਿਕਾਰਡ ਵਿੱਚ ਦਰਜ ਹੁੰਦਾ ਹੈ।
ਅੱਜ ਐਸਐਸਪੀ ਵੱਲੋਂ ਥਾਣਾ ਦਾਖਾ ਦੇ ਐਸਐਚ ਓ ਸਬ ਇੰਸਪੈਕਟਰ ਹਮਰਾਜ ਸਿੰਘ, ਹੈਡ ਕਾਸਟੇਬਲ ਉਪਕਾਰ ਸਿੰਘ ਐਸਐਸਪੀ ਰੀਡਰ ਦਫਤਰ ਜਗਰਾਉਂ, ਸੀਨੀਅਰ ਕਾਂਸਟੇਬਲ ਸੰਦੀਪ ਸਿੰਘ, ਸੀਨੀਅਰ ਕਾਂਸਟੇਬਲ ਕੁਲਦੀਪ ਸਿੰਘ ਅਤੇ ਸੀਨੀਅਰ ਕਾਂਸਟੇਬਲ ਸੁਖਵੰਤ ਸਿੰਘ ਨੂੰ ਉਹਨਾਂ ਦੀਆਂ ਮਹਿਕਮੇ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਡੀਜੀਪੀ ਡਿਸਕ ਪ੍ਰਦਾਨ ਕੀਤੀ ਗਈ। ਡੀ.ਜੀ.ਪੀ ਡਿਸਕ ਪੁਲਿਸ ਸੇਵਾ ਵਿੱਚ ਬੇਮਿਸਾਲ ਕੰਮ ਕਰਨ ਵਾਲੇ ਅਫਸਰਾਂ ਲਈ, ਉਹਨਾਂ ਨੂੰ ਪ੍ਰੇਰਿਤ ਕਰਨਾ ਅਤੇ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇੱਕ ਬਹੁਤ ਵੱਡਾ ਸਨਮਾਨ ਹੈ। ਡੀਜੀਪੀ ਡਿਸਕ ਦੇ ਨਾਲ ਇੱਕ ਸਨਮਾਨ ਪੱਤਰ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਦਿੱਤਾ ਜਾਂਦਾ ਹੈ ਜੋ ਕਿ ਉਸ ਦੇ ਸਰਵਿਸ ਸਰਕਾਰ ਵਿੱਚ ਉਸ ਦੀਆਂ ਚੰਗੀਆਂ ਸੇਵਾਵਾਂ ਨੂੰ ਦਰਸਾਉਂਦਾ ਹੈ।