ਅਹਿਮ ਖ਼ਬਰ: ਅਕਾਲੀ ਦਲ ਕੱਲ੍ਹ 8 ਦਸੰਬਰ ਨੂੰ ਮਨਾਏਗਾ ਸਦਭਾਵਨਾ ਦਿਵਸ
ਚੰਡੀਗੜ੍ਹ, 7 ਦਸੰਬਰ 2025- ਅਕਾਲੀ ਦਲ ਦੇ ਵੱਲੋਂ ਭਲਕੇ 8 ਦਸੰਬਰ ਨੂੰ ਸਦਭਾਵਨਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਉਨ੍ਹਾਂ ਦੇ ਪਿਤਾ ਤਤਕਾਲੀ ਸੀਐੱਮ ਸਵ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ 8 ਦਸੰਬਰ 2025 ਦਿਨ ਸੋਮਵਾਰ ਨੂੰ ਆ ਰਿਹਾ ਹੈ। ਇਸ ਦਿਨ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਸਵੇਰੇ ਸਾਢੇ 10 ਵਜੇ ਕੀਤਾ ਜਾ ਰਿਹਾ ਹੈ।