ਇੰਡੀਗੋ ਸੰਕਟ: ਅੱਜ 500 ਉਡਾਣਾਂ ਰੱਦ, ₹827 ਕਰੋੜ ਰਿਫੰਡ ਜਾਰੀ, 4,500 ਬੈਗ ਯਾਤਰੀਆਂ ਨੂੰ ਵਾਪਸ
ਨਵੀਂ ਦਿੱਲੀ, 8 ਨਵੰਬਰ 2025: ਸੰਚਾਲਨ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਇੰਡੀਗੋ ਨੇ ਸੋਮਵਾਰ (8 ਦਸੰਬਰ, 2025) ਨੂੰ 500 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਏਅਰਲਾਈਨ ਅੱਜ ਕੁੱਲ 1,802 ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ 138 ਘਰੇਲੂ ਅਤੇ ਵਿਦੇਸ਼ੀ ਸਥਾਨ ਸ਼ਾਮਲ ਹਨ।
ਉਡਾਣਾਂ ਰੱਦ: ਸੋਮਵਾਰ ਨੂੰ ਕੁੱਲ 500 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਦੋਂ ਕਿ 1802 ਉਡਾਣਾਂ ਚਲਾਈਆਂ ਜਾ ਰਹੀਆਂ ਹਨ।
ਰਿਫੰਡ: 21 ਨਵੰਬਰ ਤੋਂ 7 ਦਸੰਬਰ ਤੱਕ ਰੱਦ ਕੀਤੇ ਗਏ 955,591 PNRs ਦੇ ਬਦਲੇ ਕੁੱਲ ₹827 ਕਰੋੜ ਦਾ ਰਿਫੰਡ ਜਾਰੀ ਕੀਤਾ ਗਿਆ ਹੈ। ਇਕੱਲੇ 1 ਤੋਂ 7 ਦਸੰਬਰ ਵਿਚਕਾਰ ਰੱਦ ਕੀਤੇ 586,705 PNRs ਲਈ ₹569.65 ਕਰੋੜ ਦਾ ਰਿਫੰਡ ਦਿੱਤਾ ਗਿਆ ਹੈ।
ਬੈਗ ਵਾਪਸੀ: ਗੁੰਮ ਹੋਏ 9,000 ਬੈਗਾਂ ਵਿੱਚੋਂ 4,500 ਬੈਗ ਯਾਤਰੀਆਂ ਨੂੰ ਵਾਪਸ ਕਰ ਦਿੱਤੇ ਗਏ ਹਨ। ਮੰਤਰਾਲੇ ਅਨੁਸਾਰ ਬਾਕੀ ਬੈਗ ਅਗਲੇ 36 ਘੰਟਿਆਂ ਵਿੱਚ ਵਾਪਸ ਕਰਨ ਦਾ ਟੀਚਾ ਹੈ।
ਸੰਕਟ ਦਾ ਕਾਰਨ
ਇੰਡੀਗੋ ਨੇ ਇਸ ਸੰਕਟ ਦਾ ਕਾਰਨ 1 ਨਵੰਬਰ, 2025 ਨੂੰ ਲਾਗੂ ਹੋਏ ਨਵੇਂ ਫਲਾਈਟ ਡਿਊਟੀ ਨਿਯਮਾਂ ਨੂੰ ਦੱਸਿਆ ਹੈ। ਏਅਰਲਾਈਨ ਨੇ ਮੰਨਿਆ ਕਿ ਉਹ ਵਧੀ ਹੋਈ ਪਾਇਲਟ ਜ਼ਰੂਰਤ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਅਤੇ ਆਪਣੇ ਰੋਸਟਰ ਦਾ ਪ੍ਰਬੰਧਨ ਕਰਨ ਵਿੱਚ ਅਸਫਲ ਰਹੀ।
ਇਸ ਸੰਕਟ ਦੇ ਮੱਦੇਨਜ਼ਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ:
ਸਾਰੀਆਂ ਏਅਰਲਾਈਨਾਂ ਲਈ ਪਾਇਲਟਾਂ ਦੇ ਹਫਤਾਵਾਰੀ ਆਰਾਮ ਸੰਬੰਧੀ ਨਵਾਂ ਨਿਯਮ ਵਾਪਸ ਲੈ ਲਿਆ ਹੈ।
ਇੰਡੀਗੋ ਨੂੰ 10 ਫਰਵਰੀ, 2026 ਤੱਕ ਰਾਤ ਦੀ ਡਿਊਟੀ ਨਿਯਮਾਂ ਤੋਂ ਛੋਟ ਦਿੱਤੀ ਹੈ।
ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਵੀ ਬਣਾਈ ਹੈ।
ਇਸ ਤੋਂ ਪਹਿਲਾਂ 6 ਦਸੰਬਰ ਨੂੰ ਲਗਭਗ 850 ਉਡਾਣਾਂ ਅਤੇ 7 ਦਸੰਬਰ ਨੂੰ ਲਗਭਗ 750 ਉਡਾਣਾਂ ਰੱਦ ਕੀਤੀਆਂ ਗਈਆਂ ਸਨ।