ਪੀ. ਐੱਮ. ਹਾਜੀਪੁਰ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਲਗਾਇਆ
ਵਲੰਟੀਅਰਾਂ ਨੇ ਕੀਤਾ ਸਕੂਲ ਦਾ ਕਾਇਆ-ਕਲਪ
ਪ੍ਰਮੋਦ ਭਾਰਤੀ
ਹਾਜੀਪੁਰ, 8 ਦਸੰਬਰ,2025
ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਸਕੂਲ ਦੇ ਮੁਖੀ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਅਤੇ ਪ੍ਰੋਗਰਾਮ ਅਫਸਰ ਸਮਰਜੀਤ ਸਿੰਘ ਲੈਕਚਰਾਰ ਅੰਗਰੇਜ਼ੀ ਦੀ ਦੇਖਰੇਖ ਹੇਠ 7 ਰੋਜਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ ਜਿਸ ਵਿੱਚ 53 ਵਲੰਟੀਅਰਾਂ ਨੇ ਭਾਗ ਲਿਆ। ਕੈਂਪ ਦੌਰਾਨ ਵਲੰਟੀਅਰਾਂ ਨੇ ਸਕੂਲ ਦੇ ਸੁੰਦਰੀਕਰਨ, ਸਫ਼ਾਈ ਮੁਹਿੰਮ, ਸਟੇਜ ਨੂੰ ਵੱਡਾ ਕਰਨਾ, ਰੁੱਖਾਂ ਤੇ ਫ਼ੁੱਲਦਾਰ ਪੌਦਿਆਂ ਦੀ ਸਾਂਭ ਸੰਭਾਲ, ਵਾਤਾਵਰਣ ਸਬੰਧੀ ਅਨੇਕਾਂ ਰਚਨਾਤਮਕ ਗਤੀਵਿਧੀਆਂ ਦੇ ਨਾਲ਼ ਸਕੂਲ ਦਾ ਕਾਇਆ ਕਲਪ ਕਰ ਦਿੱਤਾ। ਇਸੇ ਦੌਰਾਨ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸ ਮਨਾਏ ਗਏ ਜਿਸ ਵਿੱਚ ਵਿਸ਼ਵ ਏਡਜ਼ ਦਿਵਸ, ਕੌਮੀ ਕੰਜ਼ਰਵੇਸ਼ਨ ਦਿਵਸ, ਅੰਤਰ ਰਾਸ਼ਟਰੀ ਅੰਗਹੀਣਤਾ ਦਿਵਸ, ਜਲ ਸੈਨਾ ਦਿਵਸ, ਡਾ. ਅੰਬੇਦਕਰ ਮਹਾਂਪਰੀਨਿਰਵਾਣ ਦਿਵਸ, ਝੰਡਾ ਦਿਵਸ ਆਦਿ ਸ਼ਾਮਿਲ ਹਨ।
ਇਸ ਸੱਤ ਦਿਨਾ ਕੌਮੀ ਸੇਵਾ ਯੋਜਨਾ ਕੈਂਪ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ। ਉਹਨਾਂ ਕੌਮੀ ਸੇਵਾ ਯੋਜਨਾ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਸਮਰਜੀਤ ਸਿੰਘ ਨੇ ਕੈਂਪ ਦੀ ਰੂਪ ਰੇਖਾ ਅਤੇ ਮਨੋਰਥ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਕੈਂਪ ਵਿੱਚ 10+1 ਅਤੇ 2 ਜਮਾਤਾਂ ਤੋਂ 21 ਲੜਕੇ ਅਤੇ 32 ਲੜਕੀਆਂ ਬਤੌਰ ਵਲੰਟੀਅਰ ਭਾਗ ਲੈ ਰਹੇ ਹਨ। ਇਨ੍ਹਾਂ ਵਲੰਟੀਅਰਾਂ ਨੇ ਅਲਾਟ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਬੇਹੱਦ ਸ਼ਲਾਘਯੋਗ ਸਮਰਪਣ ਭਾਵਨਾ ਨਾਲ਼ ਸੰਪੂਰਨ ਕੀਤਾ। ਲੈਕਚਰਾਰ ਸੁਖਜੀਤ ਸਿੰਘ ਨੇ ਕੈਂਪ ਦੇ ਸੁਚਾਰੂ ਸੰਚਾਲਨ ਲਈ ਅਹਿਮ ਭੂਮਿਕਾ ਅਦਾ ਕੀਤੀ। ਕੈਂਪ ਦੌਰਾਨ ਉੱਘੇ ਲੇਖਕ ਕਰਨੈਲ ਸਿੰਘ ਕੋਟਲੀ, ਪੱਤਰਕਾਰ ਗੁਰਜੀਤ ਸਿੰਘ ਭੰਮਰਾ, ਲੈਕਚਰਾਰ ਪਰਮਿੰਦਰ ਸਿੰਘ ਗਿੱਲ, ਕ੍ਰਿਸ਼ਨ ਕੁਮਾਰ, ਰਿਤੂ ਸ਼ਰਮਾ, ਨਰਿੰਦਰ ਸਿੰਘ, ਰਾਜੇਸ਼ਵਰ ਸਿੰਘ, ਤਜਿੰਦਰ ਸਿੰਘ, ਮਨੋਜ ਕੁਮਾਰ, ਰਾਜਿੰਦਰ ਕੌਰ, ਸੁਰਿੰਦਰ ਕੁਮਾਰ, ਕ੍ਰਿਸ਼ਨਾ ਕੁਮਾਰੀ, ਨਿਧੀ ਸ਼ਰਮਾ, ਕਮਲਜੀਤ ਕੌਰ, ਗੁਰਦਿਆਲ ਸਿੰਘ ਵੱਲੋਂ ਵੱਖ ਵੱਖ ਵਿਸ਼ਿਆਂ ਉੱਤੇ ਜਾਣਕਾਰੀ ਭਰਪੂਰ ਚਰਚਾ ਕੀਤੀ ਗਈ। ਕੈਂਪ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਨੰਬਰਦਾਰ ਵਿਜੇ ਸਿੰਘ, ਯੋਗੇਸ਼ਵਰ ਸਲਾਰੀਆ ਜਿਲ੍ਹਾ ਆਰਟ ਮੈਂਟਰ, ਸੀਨੀਅਰ ਪੱਤਰਕਾਰ ਹਰਕਿਰਨ ਸਿੰਘ ਅਤੇ ਰਜਤ ਵੱਲੋਂ ਕੀਤੀ ਗਈ। ਇਸ ਮੌਕੇ ਮੰਚ ਸੰਚਾਲਨ ਵਲੰਟੀਅਰ ਬਾਣੀ ਵੱਲੋਂ ਕੀਤਾ ਗਿਆ। ਰਜਨੀ ਬਾਲਾ ਵੱਲੋਂ ਅੱਜ ਦਾ ਵਿਚਾਰ ਅਤੇ ਈਸ਼ਾ ਚੌਧਰੀ ਵੱਲੋਂ ਕੈਂਪ ਰਿਪੋਰਟ ਪੇਸ਼ ਕੀਤੀ ਗਈ। ਦੀਕਸ਼ਾ ਠਾਕੁਰ ਅਤੇ ਪਲਕ ਵਰਮਾ ਵੱਲੋਂ ਲੋਕ ਨਾਚ ਅਤੇ ਪ੍ਰਿਆ ਵੱਲੋਂ ਦੇਸ਼ ਭਗਤੀ ਗੀਤ ਅਤੇ ਕਵਿਤਾ ਸਾਂਝੀ ਕੀਤੀ ਗਈ। ਓਵਰਆਲ ਪ੍ਰਦਰਸ਼ਨ ਲਈ ਸਮੀਰ, ਬੈਸਟ ਵਲੰਟੀਅਰ ਲਈ ਬਾਣੀ ਅਤੇ ਮਨਪ੍ਰੀਤ ਵਸ਼ਿਸ਼ਟ ਨੂੰ ਚੁਣਿਆ ਗਿਆ। ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਲਈ ਮਨਦੀਪ ਕੌਰ, ਪੀਯੂਸ਼ ਬਿਰਲਾ, ਪਲਕ ਵਰਮਾ, ਹਰਪ੍ਰੀਤ ਸਿੰਘ, ਵਾਸੂਦੇਵ, ਅਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਹੀ ਵਲੰਟੀਅਰਾਂ ਨੂੰ ਮੈਡਲ ਅਤੇ ਪੈੱਨ ਸਨਮਾਨ ਚਿੰਨ੍ਹ ਦੇ ਤੌਰ ਤੇ ਭੇਟ ਕੀਤੇ ਗਏ। ਕੈਂਪ ਵਿੱਚ ਲੈਕਚਰਾਰ ਸੁਧਾ, ਅਮਿਤਾ ਮਹਿਤਾ, ਮਨਜੀਤ ਸਿੰਘ, ਰਜਨੀਸ਼ ਕੁਮਾਰ ਕੈਂਪਸ ਮੈਨੇਜਰ, ਸ਼ੀਤਲ ਮਹਾਜਨ, ਰੋਹਿਨੀ ਗੁਪਤਾ, ਨੀਤੂ, ਕੁਲਵਿੰਦਰ ਸਿੰਘ, ਹਰਜਿੰਦਰ ਕੌਰ, ਵਰਿੰਦਰ ਕੁਮਾਰ, ਮਨੋਜ ਕੁਮਾਰ, ਜਸਕਰਨ ਸਿੰਘ, ਭਗਵਾਨ ਦਾਸ, ਭੁਪਿੰਦਰ ਸਿੰਘ, ਦਲਵੀਰ ਸਿੰਘ, ਸੁਰਿੰਦਰ ਪਾਲ, ਸੁਖਬੀਰ ਸਿੰਘ ਅਰੋੜਾ ਸੁੱਖੀ ਅਤੇ ਸਮੂਹ ਸਟਾਫ਼ ਵੱਲੋਂ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ।