ਪੀ ਐਮ ਸ੍ਰੀ ਲੰਗੜੋਆ ਸਕੂਲ ਵਿਖੇ ਜਾਗਰੂਕਤਾ ਕੈਂਪ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 08 ਅਕਤੂਬਰ,2025
ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਭਾਰਤੀ ਮਿਆਰ ਬਿਊਰੋ (ਭਾਰਤ ਦੀ ਰਾਸ਼ਟਰੀ ਮਿਆਰ ਸੰਸਥਾ) ਬੀ.ਆਈ.ਐਸ. ਬਾਰੇ ਵਿਸਤ੍ਰਿਤ ਜਾਣਕਾਰੀ ਅਤੇ
ਬੀ.ਆਈ.ਐਸ. ਗੁਣਵੱਤਾ ਦੀ ਪ੍ਰਮਾਣਿਕਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਅੱਜ ਚੰਡੀਗੜ੍ਹ ਤੋਂ ਬਿਸ ਦੇ ਰਿਸੋਰਸ ਪਰਸਨ ਫੋਰਨ ਚੰਦ ਆਪਣੇ ਸਹਿਯੋਗੀ ਨਾਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਬੱਚਿਆਂ ਨਾਲ ਰੂਬਰੂ ਹੋਏ ਤੇ ਬਿਸ ਤਹਿਤ ਸੈਮੀਨਾਰ ਕਰਵਾਇਆ ਗਿਆ।ਬੀ.ਆਈ.ਐਸ. ਐਪ ਕੇਅਰ ਰਾਹੀਂ ਫੋਰਨ ਚੰਦ ਨੇ ਬੱਚਿਆਂ ਨੂੰ ਭਾਰਤੀ ਮਾਣਕ ਬਿਊਰੋ ਦਿਵਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਲਰਨਿੰਗ, ਗੁਣਵੱਤਾ ਪ੍ਰਣ, ਕੁਆਲਿਟੀ ਪ੍ਰਣ ਦਿਵਾਇਆ ਗਿਆ ਤੇ ਅਸਲ ਨਕਲ ਦੀ ਪਹਿਚਾਣ ਦਸਦੇ ਹੋਏ ਕਿਹਾ ਕਿ ਨਿਸ਼ਾਨ ਅਤੇ ਸ਼ਿਕਾਇਤਾਂ ਦਰਜ ਕਰਨ ਲਈ ਬੀ.ਆਈ.ਐਸ. ਕੇਅਰ ਐਪ ਦੀ ਵਰਤੋਂ ਕਰੋ।ਫੋਰਨ ਚੰਦ ਨੇ ਮੋਬਾਈਲ ਕੇਅਰ ਐਪਲੀਕੇਸ਼ਨ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਓਰੀਂਐਨਟੇਸਨ ਦੇ ਨਾਲ ਕੁਇਜ਼ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ। ਜਿਨ੍ਹਾਂ ਵਿਚ ਐਲ ਵੀ ਐਸ ਕੁਇਜ ਮੁਕਾਬਲੇ ਵਿੱਚ ਬਾਰਵੀਂ ਜਮਾਤ ਦੀ ਭਾਰਤੀ ਸਿੰਘ ( ਗਰੁੱਪ)ਪਹਿਲੇ ਸਥਾਨ ਵਾਲੇ ਨੂੰ 1000/- ਰੁਪਏ ਨਕਦ,ਬਾਰਵੀਂ ਦੇ ਅਰਵਿੰਦਰ ਸਿੰਘ (ਗਰੁੱਪ) ਦੂਜੇ ਸਥਾਨ ਤੇ ਆਉਣ ਤੇ 750/- ਰੁਪਏ ਨਕਦ,ਬਾਰਵੀਂ ਦੇ ਵਿਸ਼ਾਲ (ਗਰੁੱਪ) ਨੂੰ ਤੀਸਰੇ ਸਥਾਨ ਤੇ ਆਉਣ ਤੇ 500/- ਰੁਪਏ ਨਕਦ ਅਤੇ ਗਿਆਰਵੀ ਦੀ ਜੈਸਮੀਨ (ਗਰੁੱਪ) ਨੂੰ ਹੌਸਲਾ ਅਫ਼ਜ਼ਾਈ ਤੌਰ ਤੇ 250/- ਰੁਪਏ ਨਕਦ ਇਨਾਮ ਵੰਡੇ ਗਏ।ਫੋਰਨ ਚੰਦ ਨੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿਚ ਬਿਸ ਸਟੈਂਡਰਡ ਵਾਚ ਐਪੀਸੋਡ ਵਿਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬੱਚਿਆਂ ਨੂੰ ਸਟੈਂਡਰਡ ਮਾਰਕ,ਆਈ ਐਸ ਆਈ ਮਾਰਕ,ਹੌਲ ਮਾਰਕ ਅਤੇ ਆਈ ਐਸ ਓ ਦੇ ਸਾਈਨ ਬਾਰੇ ਜਾਣਕਾਰੀ ਦਿੱਤੀ ਗਈ। ਅਖੀਰ ਸੰਸਥਾ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਨੂੰ ਬਿਸ ਸਟੈਂਡਰਡ ਪ੍ਰੋਗਰਾਮ ਵਿੱਚ ਦਿਲਚਸਪੀ ਦਿਖਾਉਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਇਸ ਗੱਲ ਤੇ ਖੁਸ਼ੀ ਮਹਿਸੂਸ ਵੀ ਕੀਤੀ। ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਫੋਰਨ ਚੰਦ ਨੂੰ ਸਨਮਾਨਿਤ ਕੀਤਾ ਗਿਆ।ਬੱਚਿਆਂ ਨੇ ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ(ਖਪਤਕਾਰ ਮਾਮਲਿਆਂ ਦਾ ਵਿਭਾਗ) ਬੀ ਆਈ ਐਸ ਭਾਰਤ ਦੀ ਰਾਸ਼ਟਰੀ ਮਿਆਰ ਸੰਸਥਾ,ਬੀ ਆਈ ਐਸ ਐਕਟ 2016 ਦੇ ਤਹਿਤ ਵਸਤੂਆਂ ਦੇ ਮਾਨਕੀਕਰਨ, ਮਾਰਕਿੰਗ ਅਤੇ ਗੁਣਵੱਤਾ ਪ੍ਰਮਾਣੀਕਰਨ ਦੀਆਂ ਗਤੀਵਿਧੀਆਂ ਦੇ ਸੁਮੇਲ ਵਿਕਾਸ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸੰਬੰਧਿਤ ਮਾਮਲਿਆਂ ਦੀ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਤੇ ਸੰਸਥਾ ਦੇ ਗੁਨੀਤ,ਸਪਨਾ, ਇੰਦਰਜੀਤ ਸੁਖਵਿੰਦਰ ਲਾਲ, ਹਰਿੰਦਰ ਸਿੰਘ, ਮੀਨਾ ਰਾਣੀ ਆਦਿ ਤੋਂ ਇਲਾਵਾ ਬੱਚਿਆਂ ਨੇ ਭਾਗ ਲਿਆ।