ਰਮਨ ਬਹਿਲ ਦੀ ਲੋਕਪ੍ਰਿਅਤਾ ਵੇਖ ਕੇ ਸਾਜ਼ਿਸ਼ਾਂ ਤੇ ਉੱਤਰ ਆਏ ਵਿਰੋਧੀ,
ਝੂਠੀਆਂ ਖਬਰਾਂ ਲਗਵਾ ਕੇ ਬਦਨਾਮ ਕਰਨ ਦੀ ਕਰ ਰਹੇ ਸਾਜਿਸ਼ - ਰੁਪੇਸ਼ ਕੁਮਾਰ ਬਿੱਟੂ
ਰੋਹਿਤ ਗੁਪਤਾ
ਗੁਰਦਾਸਪੁਰ 7 ਅਕਤੂਬਰ -ਆਪ ਆਗੂ ਰੁਪੇਸ਼ ਕੁਮਾਰ ਬਿੱਟੂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਲਗਾਤਾਰ ਵੱਧਦੀ ਲੋਕਪ੍ਰਿਅਤਾ ਵੇਖ ਕੇ ਵਿਰੋਧੀਆਂ ਨੂੰ ਭਾਜੜਾਂ ਪੈ ਗਈਆਂ ਹਨ । ਵਿਰੋਧੀ ਇੰਨੇ ਘਬਰਾ ਗਏ ਹਨ ਕਿ ਫੇਕ ਖਬਰਾਂ ਲਗਵਾ ਕੇ ਹਲਕਾ ਇੰਚਾਰਜ ਰਮਨ ਬਹਿਲ ਦਾ ਕੱਦ ਛੋਟਾ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਲੱਗ ਗਏ ਹਨ ਜਦਕਿ 2027 ਵਿੱਚ ਰਮਨ ਬਹਿਲ ਵਿਧਾਨ ਸਭਾ ਇਲੈਕਸ਼ਨ ਵੱਡੇ ਮਾਰਜਨ ਨਾਲ ਜਿੱਤਣਗੇ। ਰੂਪੇਸ਼ ਬਿਟੂ ਨੇ ਕਿਹਾ ਉਹ ਆਪਣੀ ਟੀਮ ਨਾਲ ਵਿਧਾਨ ਸਭਾ ਚੋਣਾਂ ਦੀ ਤਿਆਰੀ ਜ਼ੋਰਾ ਸ਼ੋਰਾਂ ਨਾਲ ਕਰ ਰਹੇ ਹਨ ਤੇ ਆਉਂਦੇ ਦਿਨਾਂ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਮੋਹਤਬਰਾਂ ਲੀਡਰਾਂ ਨੂੰ ਰਮਨ ਬਹਿਲ ਦੀ ਅਗਵਾਈ ਵਿੱਚ ਆਪ ਪਾਰਟੀ ਵਿਚ ਸ਼ਾਮਿਲ ਕਰਕੇ ਹਲਕੇ ਵਿੱਚ ਪਾਰਟੀ ਨੂੰ ਹੋਰ ਤਗੜਾ ਕੀਤਾ ਜਾਵੇਗਾ, ਇਸ ਸਮੇਂ ਘਰ ਘਰ ਇਹ ਅਵਾਜ਼ ਹੈ ਕਿ 2027 ਵਿੱਚ ਰਮਨ ਬਹਿਲ ਵੱਡੇ ਮਾਰਜਨ ਨਾਲ ਵਿਧਾਨ ਸਭਾ ਵਿਚ ਪਹੁੰਚਣਗੇ। ਆਮ ਆਦਮੀ ਪਾਰਟੀ ਦਾ ਗੁਰਦਾਸਪੁਰ ਹਲਕੇ ਨਾਲ ਸੰਬੰਧਿਤ ਇੱਕ ਵੀ ਵਰਕਰ ਕਿਸੇ ਹੋਰ ਪਾਰਟੀ ਵਿੱਚ ਨਹੀਂ ਗਿਆ ਹੈ ਅਤੇ ਨਾ ਹੀ ਜਾ ਸਕਦਾ ਹੈ। ਕਿਉਂਕਿ ਰਮਨ ਬਹਿਲ ਵਰਗਾ ਲੀਡਰ ਕਿਸੇ ਪਾਰਟੀ ਵਿਚ ਨਹੀਂ ਹੈ।