ਅਰੋੜਾ ਮਹਾਂਸਭਾ ਅਤੇ ਆਈਐਮਏ ਵੱਲੋਂ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2025 ਅਰੋੜਾ ਮਹਾਂਸਭਾ ਚੈਰੀਟੇਬਲ ਸੋਸਾਇਟੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ।
ਅਰੋੜਾ ਮਹਾਸਭਾ ਦੇ ਪ੍ਰਧਾਨ ਮਨੋਹਰ ਲਾਲ ਅਰੋੜਾ, ਚੇਅਰਮੈਨ ਹਰਬੰਸ ਲਾਲ ਮੱਕੜ, ਮਹਾਂਸਭਾ ਦੇ ਸਰਪ੍ਰਸਤ ਅਤੇ ਆਈਐਮਏ ਦੇ ਸਾਬਕਾ ਪ੍ਰਧਾਨ ਡਾ. ਐਚਐਸ ਨਾਰੰਗ, ਮਹਾਂਸਭਾ ਦੇ ਸੀਨੀਅਰ ਉਪ ਪ੍ਰਧਾਨ ਐਮਐਲ ਟੁਟੇਜਾ, ਉਪ ਪ੍ਰਧਾਨ ਸੁਭਾਸ਼ ਅਰੋੜਾ, ਜਨਰਲ ਸਕੱਤਰ ਜੀਪੀ ਛਾਬੜਾ, ਕੈਸ਼ੀਅਰ ਸੰਦੀਪ ਨਾਗਪਾਲ, ਕਾਰਜਕਾਰੀ ਮੈਂਬਰ ਰੋਹਿਤ ਸਰਦਾਨਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ, ਜਿਨ੍ਹਾਂ ਨੇ ਸ੍ਰੀ ਅਮਰਜੀਤ ਮਹਿਤਾ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਮਹਾਂਸਭਾ ਅਤੇ ਆਈਐਮਏ ਦੇ ਅਹੁਦੇਦਾਰਾਂ ਨੇ ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੂੰ ਦਫ਼ਤਰ ਲਈ ਜਗ੍ਹਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਸ੍ਰੀ ਮਹਿਤਾ ਨੇ ਮਹਾਂਸਭਾ ਅਤੇ ਆਈਐਮਏ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨਾਲ ਤਾਲਮੇਲ ਕਰਕੇ ਦਫ਼ਤਰ ਲਈ ਜਲਦੀ ਹੀ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ।