CGC ਵੱਲੋਂ ਵੀ.ਆਈ.ਟੀ. ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ
ਮੋਹਾਲੀ, 5 ਅਗਸਤ 2025: ਚੰਡੀਗੜ੍ਹ ਗਰੂਪ ਆਫ ਕਾਲਜਜ਼ (ਸੀ.ਜੀ.ਸੀ.), ਲਾਂਡਰਾਂ ਨੇ ਵੀ.ਆਈ.ਟੀ. ਇੰਜੀਨੀਅਰਿੰਗ ਪ੍ਰਾਇਵੇਟ ਲਿਮਿਟੇਡ ਨਾਲ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀ.ਜੀ.ਸੀ. ਲਾਂਡਰਾਂ ਅਤੇ ਵੀ.ਆਈ.ਟੀ. ਇੰਜੀਨੀਅਰਿੰਗ ਪ੍ਰਾ. ਲਿ. ਦੇ ਫਾਊਂਡਰ ਇੰਜੀਨੀਅਰ ਵਿਜੇ ਕੁਮਾਰ ਵਕਚੌਰੇ ਵੱਲੋਂ ਸਾਇਨ ਕੀਤਾ ਗਿਆ। ਇਹ ਐਮ.ਓ.ਯੂ. 56 ਲੱਖ ਦੀ ਸਪਾਂਸਰਡ ਗਰਾਂਟ ‘ਤੇ ਕੇਂਦ੍ਰਿਤ ਹੈ, ਜਿਸਦਾ ਉਦੇਸ਼ ਵੇਸਟ ਮੈਨੇਜਮੈਂਟ ਅਤੇ ਸਰਕੁਲਰ ਇਕਾਨੋਮੀ ਵਿੱਚ ਰਿਸਰਚ ਨੂੰ ਵਧਾਵਾ ਦੇਣਾ ਹੈ। ਇਸ ਪ੍ਰੋਜੈਕਟ ਦੀ ਪ੍ਰਿੰਸੀਪਲ ਇਨਵੇਸਟੀਗੇਟਰ ਵਜੋਂ ਪ੍ਰੋ. (ਡਾ.) ਨੇਹਾ ਸ਼ਰਮਾ, ਡੀਨ ਰਿਸਰਚ, ਸੀ.ਜੀ.ਸੀ. ਲਾਂਡਰਾਂ ਕੰਮ ਕਰਨਗੇ।
ਸੀ.ਜੀ.ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ, ““ਇਹ ਸਾਂਝ ਸੀ.ਜੀ.ਸੀ. ਦੀ ਉਦਯੋਗ-ਅਕਾਦਮਿਕ ਸਹਿਯੋਗ ਪ੍ਰਤੀ ਵਚਨਬੱਧਤਾ ਅਤੇ ਪ੍ਰਭਾਵਸ਼ਾਲੀ ਖੋਜ ਤੇ ਨਵੋਨਮੇਸ਼ ਨੂੰ ਉਤਸ਼ਾਹਿਤ ਕਰਨ ਦੇ ਸਾਂਝੇ ਇਰਾਦੇ ਨੂੰ ਦਰਸਾਉਂਦੀ ਹੈ। ਇਹ ਸਮਝੌਤਾ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਹੁਨਰਾਂ, ਤਜਰਬੇ ਅਤੇ ਸੋਚ ਨਾਲ ਲੈਸ ਕਰਨ ਵਿੱਚ ਸਹਾਇਕ ਹੋਵੇਗਾ, ਜੋ ਉਨ੍ਹਾਂ ਨੂੰ ਅਸਲ ਦੁਨੀਆ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਵੇਗਾ।”
ਸ਼੍ਰੀ ਵਕਚੌਰੇ ਸ਼੍ਰੀ ਵਕਚੌਰੇ ਨੇ ਨਵੀਂ ਸੋਚ ਨੂੰ ਉਦਯੋਗਿਕ ਕਾਰਜਾਂ ਨਾਲ ਜੋੜਨ ਦੀ ਅਹਿਮ ਲੋੜ ਉੱਤੇ ਜ਼ੋਰ ਦਿੱਤਾ। ਏ.ਸੀ.ਆਈ.ਸੀ. ਰਾਈਜ਼ ਐਸੋਸੀਏਸ਼ਨ ਦੇ ਸੀ.ਈ.ਓ. ਡਾ. ਅਮਰੇਸ਼ ਕੁਮਾਰ ਨੇ ਵੀ ਇਸ ਸਾਂਝ ਨੂੰ ਸਾਂਝੀ ਖੋਜ ਪਹਿਲਕਦਮੀਆਂ, ਨਵੀਂ ਕੰਪਨੀਆਂ ਦੀ ਰਹਿਨੁਮਾਈ ਅਤੇ ਵਿਦਿਆਰਥੀਆਂ ਤੇ ਨਵੋਨਮੇਸ਼ਕਰਤਿਆਂ ਨੂੰ ਟਿਕਾਊ ਅਤੇ ਪ੍ਰਭਾਵਸ਼ਾਲੀ ਖੇਤਰਾਂ ਵਿੱਚ ਅਸਲੀ ਤਜਰਬਾ ਪ੍ਰਦਾਨ ਕਰਨ ਵਾਸਤੇ ਮਹੱਤਤਾ ਵਾਲਾ ਕਦਮ ਦੱਸਿਆ।
ਇਹ ਐਮ.ਓ.ਯੂ. ਸੀ.ਜੀ.ਸੀ. ਲੰਦਰਾਂ ਨੂੰ ਨਵੋਨਮੇਸ਼ ਨੂੰ ਤੇਜ਼ ਕਰਨ, ਗਿਆਨ ਦੇ ਆਦਾਨ-ਪ੍ਰਦਾਨ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਅਕਾਦਮਿਕ ਖੋਜ ਤੇ ਉਦਯੋਗ-ਕੇਂਦਰਤ ਕਾਰਜਾਂ ਵਿਚਕਾਰ ਪੂਲ ਮਜ਼ਬੂਤ ਕਰਨ ਵਿੱਚ ਯੋਗ ਬਣਾਏਗੀ।