ਗੈਸ ਪਾਈਪਲਾਈਨ ਲੀਕ ਮਾਮਲਾ : ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
ਬਜ਼ੁਰਗ ਮਾਂ ਤੇ ਦਾਦੀ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ ਨੌਜਵਾਨ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ 25 ਜੁਲਾਈ ਨੂੰ ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਗੈਸ ਪਾਈਪ ਫਟਣ ਕਰਕੇ 4 ਲੋਕ ਜ਼ਖਮੀ ਹੋ ਗਏ ਸਨ ਜਿੰਨਾਂ ਵਿੱਚੋਂ ਇੱਕ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿਸ ਨੌਜਵਾਨ ਦਾ ਨਾਮ ਸੀ ਰਿਸ਼ਭ ਅਗਰਵਾਲ ਇਸ ਦੀ ਉਮਰ ਕਰੀਬ 30 ਸਾਲ ਸੀ। ਇਸਦੇ ਪਰਿਵਾਰ ਵਿੱਚ ਕੇਵਲ ਇਸ ਦੀ ਬਜ਼ੁਰਗ ਮਾਂ ਅਤੇ ਦਾਦੀ ਹੀ ਮੌਜੂਦ ਹੈ। ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਜ਼ਰਿਆ ਸੀ ਜਿਸ ਦੀ ਅੱਜ ਲੁਧਿਆਣਾ ਦੇ ਹਸਪਤਾਲ ਵਿੱਚ ਮੌਤ ਹੋ ਗਈ । ਇਸ ਦੀ ਮ੍ਰਿਤਕ ਦੇਹ ਹੁਣ ਬਟਾਲਾ ਲਿਆਂਦੀ ਜਾਏਗੀ ਜਿੱਥੇ ਇਸਦਾ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਰਿਸ਼ਭ ਦੀ ਮ੍ਰਿਤਕ ਦੇਹ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।
ਗੱਲਬਾਤ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਦੇ ਵਿੱਚ ਇੱਕੋ ਹੀ ਲੜਕਾ ਸੀ ਕਮਾਉਣ ਵਾਲਾ ਹੁਣ ਘਰ ਦੇ ਵਿੱਚ ਇਸ ਦੀ ਬਜ਼ੁਰਗ ਮਾਂ ਅਤੇ ਦਾਦੀ ਹੀ ਬਚੇ ਹਨ। ਇਹ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਪ੍ਰਸ਼ਾਸਨ ਵੱਲੋਂ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਅਸੀਂ ਮੰਗ ਕਰਦੇ ਹਾਂ ਕਿ ਜਿਸ ਦੀ ਵੀ ਗਲਤੀ ਹੈ ਉਸ ਦ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ।
ਦੂਸਰੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਜੋ ਉਮਰਪੁਰੇ ਵਿੱਚ ਗੈਸ ਫਟਣ ਨਾਲ ਕੁਝ ਲੋਕ ਝੁਲਸੇ ਸੀ ਉਹਨਾਂ ਵਿੱਚੋਂ ਇੱਕ ਦੀ ਲੁਧਿਆਣਾ ਵਿਖੇ ਅੱਜ ਮੌਤ ਹੋ ਗਈ ਹੈ ।ਅਸੀਂ ਮਾਮਲੇ ਵਿੱਚ ਵਾਧਾ ਜੁਰਮ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।