ਆਕਸਫੋਰਡ ਸਕੂਲ ਭਗਤਾ ਭਾਈ ਦੇ ਖਿਡਾਰੀਆਂ ਨੇ ਜੋਨਲ ਖੇਡਾਂ ਵਿੱਚ ਦਿਖਾਇਆ ਦਮ ਖਮ ਤੇ ਗੱਡੇ ਝੰਡੇ
ਅਸ਼ੋਕ ਵਰਮਾ
ਭਗਤਾ ਭਾਈ, 5 ਅਗਸਤ 2025 : ਦਾਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਨੇ 69ਵੀਆਂ ਜੋਨਲ ਖੇਡਾਂ ਦੌਰਾਨ ਆਪਣੀ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਮੈਡਲ ਪ੍ਰਾਪਤ ਕੀਤੇ ਅਤੇ ਕਬੱਡੀ ਗਿਣਤੀ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਇਹ ਖੇਡਾਂ 25 ਤੋਂ 29 ਜੁਲਾਈ ਤੱਕ ਹੋਈਆਂ ਸਨ ਜਿਸ ਵਿੱਚ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ ਦੇ ਤਗਮੇ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।
। ਆਕਸਫੋਰਡ ਦੇ ਲੱਗਭਗ 313 ਖਿਡਾਰੀਆਂ ਨੇ ਖੋ- ਖੋ , ਫੁੱਟਬਾਲ , ਵਾਲੀਬਾਲ , ਬੈਡਮਿੰਟਨ , ਸ਼ਤਰੰਜ਼ , ਹੈੱਡਬਾਲ , ਕਬੱਡੀ , ਕ੍ਰਿਕੇਟ ਅਤੇ ਜੰਗੀ ਹੁਨਰ ਗਤਕਾ ਵਿੱਚ ਹਿੱਸਾ ਲਿਆ । ਇਨ੍ਹਾਂ 313 ਖਿਡਾਰੀਆਂ ‘ਚੋ 117 ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਭਗਤਾ ਭਾਈ ਵਿਖੇ ਹੋਏ ਇਨ੍ਹਾਂ ਜ਼ੋਨਲ ਮੁਕਾਬਲਿਆਂ ਵਿੱਚ ਆਕਸਫੋਰਡ ਸਕੂਲ ਫੁੱਟਬਾਲ , ਵਾਲੀਬਾਲ , ਬੈਡਮਿੰਟਨ , ਹੈਡਵਾਲ, ਕਬੱਡੀ , ਕ੍ਰਿਕੇਟ,ਗਤਕਾ ਵਿੱਚ ਹਰ ਵਰ੍ਹੇ ਦੀ ਤਰ੍ਹਾਂ ਚੈਪੀਅਨ ਰਿਹਾ ਹੈ । ਇਸ ਸੰਸਥਾ ਨੇ ਸਤਰੰਜ਼ ਅੰਡਰ – 19(ਲੜਕੀਆਂ) ਵਿੱਚ ਦੂਸਰਾ ਸਥਾਨ , ਅੰਡਰ -17 ਲੜਕੇ ਅਤੇ ਲੜਕੀਆਂ ਵਿੱਚ ਤੀਸਰਾ ਸਥਾਨ , ਕ੍ਰਿਕੇਟ ਅੰਡਰ -14 ,ਤੀਸਰਾ ਸਥਾਨ , ਖੋ- ਖੋ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਾਰੇ ਖਿਡਾਰੀਆਂ ਅਤੇ ਖੇਡ ਕੋਚਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੌਂਸਲਾ ਦਿੰਦੇ ਹੋਏ ਹੋਰ ਵਧੇਰੇ ਲੰਮੀਆਂ ਪੁਲਾਂਘਾ ਪੁੱਟਣ ਲਈ ਪ੍ਰੇਰਿਤ ਕੀਤਾ ।ਇਸ ਸਮੇਂ ਸਕੂਲ ਦੇ ਪ੍ਰਧਾਨ ਸ:ਗੁਰਮੀਤ ਸਿੰਘ ਗਿੱਲ ਅਤੇ ਵਾਈਸ ਚੇਅਰਮੈਨ ਸ: ਪਰਮਪਾਲ ਸਿੰਘ ਸ਼ੈਰੀ ਨੇ ਖਿਡਾਰੀਆਂ ਅਤੇ ਖੇਡ ਕੋਚਾਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇ ਵਿੱਚ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।