Punjabi News Bulletin: ਪੜ੍ਹੋ ਅੱਜ 10 ਮਈ ਦੀਆਂ ਵੱਡੀਆਂ 10 ਖਬਰਾਂ (8:25 PM)
ਚੰਡੀਗੜ੍ਹ, 10 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਾਰਤ-ਪਾਕਿਸਤਾਨ ਜੰਗ ਰੁਕੇਗੀ: ਦੋਵੇਂ ਦੇਸ਼ ਜੰਗਬੰਦੀ ਲਈ ਹੋਏ ਸਹਿਮਤ, ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ (ਵੀਡੀਓ ਵੀ ਦੇਖੋ)
- ਰੱਖਿਆ ਮੰਤਰਾਲੇ ਨੇ ਭਾਰਤ-ਪਾਕਿ ਵਿਚਾਲੇ ਜੰਗਬੰਦੀ ਦੀ ਕੀਤੀ ਪੁਸ਼ਟੀ
2. ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਾਰੀਆਂ Advisories ਲਾਗੂ ਰਹਿਣਗੀਆਂ: CM ਮਾਨ
- CM ਮਾਨ ਨੇ ਸਰਬ ਪਾਰਟੀ ਮੀਟਿੰਗ ਵਿੱਚ ਪੰਜਾਬ ਨੂੰ ਵਿਸ਼ੇਸ਼ ਪੈਕੇਜ ਅਤੇ ਭਾਰੀ ਟੈਕਸ ਤੋਂ ਰਾਹਤ ਦੇਣ ‘ਤੇ ਜ਼ੋਰ ਦਿੱਤਾ
- CM ਮਾਨ ਵੱਲੋਂ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ: ਜਾਣਬੁੱਝ ਕੇ ਜ਼ਰੂਰੀ ਵਸਤਾਂ ਦੀ ਘਾਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਸਖ਼ਤ ਕਾਰਵਾਈ ਲਈ ਤਿਆਰ ਰਹੋ
- CM ਮਾਨ ਨੇ ਨਾਗਰਿਕਾਂ ਨੂੰ ਡਰੋਨ/ਮਿਜ਼ਾਈਲ ਦੇ ਮਲਬੇ ਤੋਂ ਦੂਰ ਰਹਿਣ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਦੀ ਕੀਤੀ ਅਪੀਲ
- ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਗਵੰਤ ਸਰਕਾਰ ਵੱਲੋਂ ਪੁਖਤਾ ਤਿਆਰੀਆਂ, 47 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਮਸ਼ੀਨਰੀ ਸਰਹੱਦੀ ਜ਼ਿਲ੍ਹਿਆਂ 'ਚ ਤਾਇਨਾਤ
3. ਸਰਹੱਦੀ ਖੇਤਰਾਂ ਵਿੱਚ ਡਟੇ ਮਾਨ ਸਰਕਾਰ ਦੇ 10 ਮੰਤਰੀ, ਐਮਰਜੈਂਸੀ ਸੇਵਾਵਾਂ ਅਤੇ ਜਨਤਕ ਸਹੂਲਤਾਂ ਦਾ ਲਗਾਤਾਰ ਕਰ ਰਹੇ ਨਿਰੀਖਣ
- ਫਿਰੋਜ਼ਪੁਰ ਡਰੋਨ ਹਮਲੇ ‘ਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਨੂੰ ਫਰਿਸ਼ਤੇ ਸਕੀਮ ਅਧੀਨ ਦਿੱਤਾ ਜਾ ਰਿਹਾ ਮੁਫ਼ਤ ਇਲਾਜ: ਡਾ. ਬਲਬੀਰ ਸਿੰਘ
- ਪੰਜਾਬ ਸਰਕਾਰ ਜੰਗ ਦੌਰਾਨ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਦਾ ਮੁਫਤ ਇਲਾਜ ਕਰਵਾਏਗੀ - ਧਾਲੀਵਾਲ
- ਜਾਨੀ ਨੁਕਸਾਨ ਤੋਂ ਬਚਾਅ ਲਈ ਲੋਕ ਡਰੋਨ /ਮਿਜ਼ਾਇਲ ਡਿੱਗਣ ਵਾਲੇ ਥਾਂ ‘ਤੇ ਜਾਣ ਤੋਂ ਗੁਰੇਜ ਕਰਨ - ਧਾਲੀਵਾਲ
- ਵਿੱਤ ਮੰਤਰੀ ਚੀਮਾ ਅਤੇ ਐਮਪੀ ਅਰੋੜਾ ਨੇ ਡੀਐਮਸੀਐਚ ਵਿਖੇ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ
- ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਉੱਪਰ: ਹਰਜੋਤ ਬੈਂਸ ਵੱਲੋਂ ਸਿੱਖਿਆ ਸੰਸਥਾਵਾਂ ਨੂੰ ਨਿਰਦੇਸ਼ ਜਾਰੀ
- ਔਖੀ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਖੜ੍ਹੀ, ਕੈਬਨਿਟ ਮੰਤਰੀਆਂ ਖੁੱਡੀਆ ਤੇ ਮੁੰਡੀਆਂ ਨੇ ਦਿਵਾਇਆ ਵਿਸ਼ਵਾਸ਼
- ਦਹਿਸ਼ਤਗਰਦੀ ਖਿਲਾਫ ਜੰਗ ਲਈ ਭਾਰਤੀ ਫ਼ੌਜ ਨੂੰ ਸਲਾਮ: ਕੈਬਨਿਟ ਮੰਤਰੀ ਬਰਿੰਦਰ ਗੋਇਲ
- ਤਰੁਨਪ੍ਰੀਤ ਸੌਂਦ ਅਤੇ ਡਾ. ਬਲਜੀਤ ਕੌਰ ਵੱਲੋਂ ਫਾਜ਼ਿਲਕਾ ਦਾ ਦੌਰਾ
- ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਡਾ. ਬਲਬੀਰ ਸਿੰਘ
4. ਡਿਪਟੀ ਕਮਿਸ਼ਨਰ ਜਲੰਧਰ ਨੇ ਪਾਬੰਦੀਆਂ ਦੇ ਹੁਕਮ ਲਏ ਵਾਪਸ
- ਨਵਾਂਸ਼ਹਿਰ: ਭਾਰਤ-ਪਾਕਿ ਜੰਗਬੰਦੀ ਦੀ ਸਹਿਮਤੀ: ਦੁਕਾਨਾਂ ਆਦਿ ਬੰਦ ਰੱਖਣ ਅਤੇ ਬਲ਼ੈਕਆਉਟ ਦੇ ਹੁਕਮ ਵਾਪਸ ਲਏ
- ਬਾਜ਼ਾਰ ਰਾਤ 9 ਵਜੇ ਤੱਕ ਸਵੈ-ਇੱਛਾ ਨਾਲ ਬੰਦ (Black Out) ਹੋ ਜਾਣ, ਘਬਰਾਉਣ ਦੀ ਕੋਈ ਲੋੜ ਨਹੀਂ: ਚੰਡੀਗੜ੍ਹ ਡੀਸੀ
5. ਪੰਜਾਬ ਵਿੱਚ ਪਹਿਲੀ ਵਾਰ ਲੋਕ ਹਿਤੈਸ਼ੀ ਟੈਂਡਰ ਨੀਤੀ ਲਾਗੂ: ਮੰਤਰੀ ਈ ਟੀ ਓ ਦਾ ਵੱਡਾ ਐਲਾਨ
6. Babushahi Special: ਜੰਗ ਦੇ ਮਹੌਲ ਦੌਰਾਨ ਬੇਵਿਸਾਹੀ ਮਤੇ ਪਿੱਛੋਂ ਕਾਂਗਰਸੀ ਕੌਂਸਲਰਾਂ ਖਿਲਾਫ ਛਿੜਿਆ ਸਿਆਸੀ ਯੁੱਧ
7. 17 DSPs ਦਾ ਤਬਾਦਲਾ
- Breaking: 22 PCS ਅਫ਼ਸਰ ਬਦਲੇ, ਪੜ੍ਹੋ ਸੂਚੀ
- 3 DPROs ਨੂੰ ਦਿੱਤਾ ਗਿਆ ਵਾਧੂ ਚਾਰਜ
8. ਚੋਣ ਕਮਿਸ਼ਨ ਵੱਲੋਂ ਸੀਪੀਆਈ (ਐਮ) ਦੇ ਵਫ਼ਦ ਨਾਲ ਵਿਚਾਰ ਵਟਾਂਦਰਾ: ਸਿਬਿਨ ਸੀ
9. ਪਾਕਿ ਹਮਲਿਆਂ ’ਚ 5 ਹਵਾਈ ਅੱਡਿਆਂ ’ਤੇ ਹੋਇਆ ਨੁਕਸਾਨ-ਕਰਨਲ ਕੁਰੈਸ਼ੀ, ਵਿੰਗ ਕਮਾਂਡਰ ਵਿਓਮਿਕਾ ਸਿੰਘ
10. BREAKING: ਸੋਸ਼ਲ ਮੀਡੀਆ 'ਤੇ FAKE VIDEO ਫੈਲਾਉਣ ਦੇ ਦੋਸ਼ 'ਚ ਦੋ ਨੌਜਵਾਨ ਗ੍ਰਿਫਤਾਰ