ਬਠਿੰਡਾ: ਭਾਰਤੀ ਸੈਨਾ ਦੇ ਏਅਰ-ਬੇਸ ਨੇੜੇ ਧਮਾਕਾ
ਅਸ਼ੋਕ ਵਰਮਾ
ਬਠਿੰਡਾ, 10 ਮਈ 2025- ਬਠਿੰਡਾ ਦੇ ਨਜ਼ਦੀਕ ਪੀਸੀਆਣਾ ਜਿੱਥੇ ਕਿ ਭਾਰਤੀ ਹਵਾਈ ਫੌਜ ਦਾ ਅੱਡਾ ਹੈ, ਉੱਥੇ ਅੱਜ ਤਕਰੀਬਨ ਸਵੇਰੇ 7 ਵਜੇ ਧਮਾਕਾ ਹੋਇਆ ਹੈ। ਇਹ ਧਮਾਕਾ ਅੰਦਰ ਹੋਇਆ ਹੈ ਜਾਂ ਬਾਹਰ ਹੋਇਆ ਹੈ ਇਸ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ। ਡਿਪਟੀ ਕਮਿਸ਼ਨਰ ਬਠਿੰਡਾ ਨੇ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ, ਬਠਿੰਡਾ ਵਿੱਚ ਰਾਤ ਭਰ ਬਲੈਕ ਆਊਟ ਰਿਹਾ ਅਤੇ ਪੂਰੀ ਤਰਾਂ ਸ਼ਾਂਤੀ ਬਣੀ ਰਹੀ। ਜਦੋਂਕਿ ਸਵੇਰੇ ਭੀਸੀਆਣਾ ਵਿਖੇ ਜ਼ਬਰਦਸਤ ਧਮਾਕਾ ਹੋਇਆ ਹੈ।
ਮੁਢਲੇ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਇਸ ਸੰਬੰਧ ਵਿੱਚ ਫੌਜ ਪ੍ਰਸ਼ਾਸਨ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।