ਪਾਕਿਸਤਾਨ ਨੇ ਪੰਜਾਬ 'ਤੇ ਫੇਰ ਕੀਤਾ ਹਮਲਾ: ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਸੁਣਾਈ ਦਿੱਤੇ ਧਮਾਕੇ
ਅੰਮ੍ਰਿਤਸਰ, 9 ਮਈ 2025 - ਪੰਜਾਬ ਵਿੱਚ ਜਿਵੇਂ ਹੀ ਹਨੇਰਾ ਹੋਇਆ, ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਪਠਾਨਕੋਟ 'ਤੇ ਹਮਲਾ ਕਰ ਦਿੱਤਾ। ਪੰਜਾਬ ਦਾ ਸਰਹੱਦੀ ਇਲਾਕਾ ਸਾਇਰਨਾਂ ਨਾਲ ਗੂੰਜ ਰਿਹਾ ਹੈ।
ਤਾਜ਼ਾ ਜਾਣਕਾਰੀ ਅਨੁਸਾਰ, ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਇਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ।
ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਵੀ ਲਗਭਗ ਲਗਾਤਾਰ 50 ਧਮਾਕੇ ਹੋਏ ਹਨ। ਇਹ ਧਮਾਕੇ ਡਰੋਨਾਂ ਨੂੰ ਡੇਗਣ ਦੇ ਹੋਏ ਹਨ। ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਦੁਆਰਾ ਡੇਗਿਆ ਜਾ ਰਿਹਾ ਹੈ।
ਉੱਥੇ ਹੀ ਪਠਾਨਕੋਟ ਵਿੱਚ ਇੱਕ ਤੋਂ ਬਾਅਦ ਇੱਕ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਫਿਰ ਸਾਇਰਨ ਵੱਜਿਆ। ਭਾਰਤੀ ਸੈਨਾ ਵੱਲੋਂ ਹਵਾ ਵਿੱਚ ਹੀ ਇੱਕ ਡਰੋਨ ਤਬਾਹ ਕੀਤਾ ਗਿਆ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਰਾਤ ਨੂੰ ਫਿਰ ਡਰੋਨ ਹਮਲਾ ਕੀਤਾ ਹੈ। ਜੰਮੂ, ਸਾਂਬਾ, ਪਠਾਨਕੋਟ ਅਤੇ ਹੋਰ ਇਲਾਕਿਆਂ ਵਿੱਚ ਪਾਕਿਸਤਾਨੀ ਡਰੋਨ ਦੇਖੇ ਗਏ।
ਨਿਊਜ਼ 18 ਦੀ ਖ਼ਬਰ ਮੁਤਾਬਿਕ ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜਿਲਕਾ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਪਠਾਨਕੋਟ, ਦਸੂਹਾ, ਤਰਨਤਾਰਨ ਤੇ ਫਿਰੋਜ਼ਪੁਰ ‘ਤੇ ਡਰੋਨ ਅਟੈਕ ਕੀਤੇ ਜਾ ਰਹੇ ਹਨ।