ਲੁਧਿਆਣਾ ਪੁਲਿਸ ਵੱਲੋਂ ਇੱਕ ਵਿਅਕਤੀ ਪੁਲਿਸ ਦੀ ਵਰਦੀ ਤੇ ਜਾਅਲੀ ਆਈ ਡੀ ਕਾਰਡ, ਬੂਟ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 10 ਮਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸ਼ਵਪਨ ਸ਼ਰਮਾਂ IPS ਜੀ ਦੇ ਹੁਕਮਾਂ ਅਨੁਸਾਰ ਲੁਧਿਆਣਾ ਸ਼ਹਿਰ ਵਿੱਚ ਠੱਗੀਆਂ ਧੋਖਿਆਂ ਅਤੇ ਜਾਅਲਸਾਜ਼ੀ ਕਰਨ ਵਾਲਿਆਂ ਵਿਅਕਤੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾਂ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-8 ਲੁਧਿਆਣਾ ਦੇ ਅਧੀਨ ਤਾਇਨਾਤ ਇੰਚਾਰਜ ਚੌਕੀ ਕੈਲਾਸ਼ ਸੁਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਮਿਤੀ 09/05/2025 ਨੂੰ ਮੁਖ਼ਬਰ ਖ਼ਾਸ ਦੀ ਇਤਲਾਹ ਮਿਲਣ ਤੇ ਕਿ ਕੁਲਵਿੰਦਰ ਸਿੰਘ ਉਰਫ਼ ਜੋਤ ਪੁੱਤਰ ਗੁਰਮੀਤ ਸਿੰਘ ਵਾਸੀ ਲੁਧਿਆਣਾ ਜੋ ਕਿ ਪੰਜਾਬ ਪੁਲਿਸ ਦੀ ਜਾਅਲੀ ਵਰਦੀ ਪਹਿਨ ਕੇ ਅਤੇ ਜਾਅਲੀ ਆਈ.ਡੀ.ਕਾਰਡ ਬਣਵਾ ਕੇ ਸ਼ਰੇਆਮ ਆਪਣੇ ਮੋਟਰਸਾਈਕਲ ਨੰਬਰ PB-19-T-3387 ਤੇ ਸਵਾਰ ਹੋ ਕੇ ਲੁਧਿਆਣਾ ਸ਼ਹਿਰ ਵਿੱਚ ਘੁੰਮ ਰਿਹਾ ਹੈ ਅਤੇ ਅੱਜ ਵੀ ਪੰਜਾਬ ਪੁਲਿਸ ਦੇ ਹੌਲਦਾਰ ਰੈਂਕ ਦੀ ਵਰਦੀ ਪਹਿਨ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਮਸ਼ਾਨ ਘਾਟ ਰੋਡ ਪਰ ਡੀ.ਐਮ.ਸੀ ਵਾਲੀ ਸਾਈਡ ਤੋਂ ਚੰਦਰ ਨਗਰ ਦੀ ਪੁਲੀ ਵੱਲ ਨੂੰ ਆ ਰਿਹਾ ਹੈ।
ਜਿਸ ਤੇ ਮੁਕੱਦਮਾ ਨੰਬਰ114 ਮਿਤੀ 09/05/2025 ਅ/ਧ 204,319(2),338,336(3), 340(2) BNS ਥਾਣਾ ਡਿਵੀਜ਼ਨ ਨੰਬਰ 08 ਲੁਧਿਆਣਾ ਖ਼ਿਲਾਫ਼ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਜੋਤ ਤੇ ਦਰਜ ਰਜਿਸਟਰ ਕਰ ਕੇ ਦੌਰਾਨੇ ਨਾਕਾਬੰਦੀ ਕੇ.ਵੀ.ਐੱਮ ਪਬਲਿਕ ਸਕੂਲ ਲੁਧਿਆਣਾ ਦੀ ਬੈਕਸਾਈਡ ਦੋਸ਼ੀ ਨੂੰ ਸਮੇਤ ਪੰਜਾਬ ਪੁਲਿਸ ਦੀ ਵਰਦੀ ਪਹਿਨੀ, ਬੈਲਟ,ਬੂਟ ਜਾਅਲੀ ਆਈ.ਡੀ ਕਾਰਡ ਅਤੇ ਮੋਟਰਸਾਈਕਲ ਨੰਬਰ PB-19-T-3387 ਤੇ ਕਾਬੂ ਕਰ ਕੇ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰ ਕੇ ਦੋਸ਼ੀ ਪਾਸੋਂ ਪੰਜਾਬ ਪੁਲਿਸ ਦੀ ਪਾਈ ਵਰਦੀ , ਬੈਲਟ,ਬੂਟ ਜਾਅਲੀ ਆਈ.ਡੀ ਕਾਰਡ ਅਤੇ ਮੋਟਰਸਾਈਕਲ ਨੰਬਰ PB-19-T-3387 ਨੂੰ ਪੁਲਿਸ ਨੇ ਕਬਜੇ ਵਿੱਚ ਲਿਆ।