1 ਬਿਨਾ ਨੰਬਰੀ ਮੋਟਰਸਾਈਕਲ, 2 ਐਕਟਿਵਾ ਬਿਨਾ ਨੰਬਰੀ, ਚਾਰ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਅਤੇ ਇੱਕ ਈ-ਰਿਕਸ਼ਾ ਬਿਨਾ ਨੰਬਰੀ ਸਮੇਤ ਦੋ ਸਨੈਚਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 10 ਮਈ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਵੱਲੋ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਇੰਸ: ਅੰਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਸਨੈਚਰਾਂ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 08/05/2025 ਨੂੰ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਦੇ ASI ਹਰਮੇਸ਼ ਲਾਲ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਕਾਦੀਆਂ ਕੱਟ ਜੀ.ਟੀ. ਰੋਡ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਮਿਤ ਪੁੱਤਰ ਲੇਟ. ਸ਼੍ਰੀ ਰਾਜ ਕੁਮਾਰ ਵਾਸੀ ਮਕਾਨ ਪਲਾਟ ਨੰਬਰ 45, ਗਲੀ ਨੰਬਰ 01, ਜਵਾਲਾ ਸਿੰਘ ਨਗਰ, ਜੱਸੀਆਂ ਰੋਡ ਹੈਬੋਵਾਲ ਕਲਾਂ ਲੁਧਿਆਣਾ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਨਰਿੰਦਰ ਸਿੰਘ ਵਾਸੀ ਮਕਾਨ ਨੰਬਰ 6743, ਗਲੀ ਨੰਬਰ 2, ਨਵੀਨ ਨਗਰ, ਹੈਬੋਵਾਲ ਕਲਾਂ, ਜੋ ਵਹੀਕਲ ਚੋਰੀ ਕਰਨ ਭੋਲੇ ਭਾਲੇ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਡਰਾ ਧਮਕਾ ਕੇ ਅਤੇ ਮੌਤ ਦਾ ਡਰ ਪਾ ਕੇ ਉਨ੍ਹਾਂ ਪਾਸੋਂ ਮੋਬਾਈਲ ਫ਼ੋਨ ਖੋਹ ਕਰਨ ਦੇ ਆਦੀ ਹਨ, ਤੇ ਅੱਜ ਵੀ ਚੋਰੀ ਕੀਤਾ ਬਿਨਾ ਨੰਬਰੀ ਮੋਟਰਸਾਈਕਲ ਲੈ ਕੇ ਸ਼ਹਿਰ ਵਿੱਚ ਕਿਧਰੇ ਵੇਚਣ ਜਾ ਰਹੇ ਹਨ।ਜੇਕਰ ਹੁਣੇ ਹੀ ਕਾਦੀਆਂ ਕੱਟ ਜੀ.ਟੀ. ਰੋਡ ਪਾਸ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾਵੇ ਤਾਂ ਸੁਮਿਤ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਵੱਲੋਂ ਚੋਰੀ ਕੀਤੀ ਬਿਨਾ ਨੰਬਰੀ ਮੋਟਰਸਾਈਕਲ ਦੇ ਕਾਬੂ ਆ ਸਕਦੇ ਹਨ।ਜਿਸ ਤੇ ਮੁਕੱਦਮਾ ਨੰਬਰ 84 ਮਿਤੀ 08.05.2025 ਜੁਰਮ 303,304,317(2) ਬੀ.ਐਨ.ਐਸ. ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।
ਹਰਮੇਸ਼ ਲਾਲ ਨੇ ਸਮੇਤ ਪੁਲਿਸ ਪਾਰਟੀ ਦੇ ਮੁਖ਼ਬਰ ਖ਼ਾਸ ਵੱਲੋਂ ਦੱਸੀ ਜਗਾ ਤੇ ਨਾਕਾਬੰਦੀ ਦੌਰਾਨ ਦੋਸ਼ੀਆਂ ਸੁਮਿਤ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਨੂੰ ਗ੍ਰਿਫਤਾਰ ਕੀਤਾ ਅਤੇ ਦੋਸ਼ੀਆਂਪਾਸੋਂ ਇੱਕ ਬਿਨਾ ਨੰਬਰੀ ਮੋਟਰਸਾਈਕਲ ਅਤੇ 04 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਅਤੇ ਇੱਕ ਦਾਤ ਲੋਹਾ ਬਰਾਮਦ ਕੀਤਾ। ਮਿਤੀ 09-05-2025 ਨੂੰ ਦੋਸ਼ੀਆਂ ਸੁਮਿਤ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਉਕਤਾਨ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ । ਜੋ ਦੋਸ਼ੀਆਂ ਸੁਮਿਤ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਉਕਤਾਨ ਪਾਸੋਂ ਫ਼ਰਦ ਇੰਕਸ਼ਾਫ ਬਿਆਨ ਦੇ ਆਧਾਰ ਪਰ 02 ਬਿਨਾ ਨੰਬਰੀ ਐਕਟਿਵਾ ਅਤੇ ਇੱਕ ਬਿਨਾ ਨੰਬਰੀ ਈ ਰਿਕਸ਼ਾ ਬਰਾਮਦ ਕੀਤੇ ਗਏ ਹਨ।ਜੋ ਦੋਸ਼ੀਆਂ ਸੁਮਿਤ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।