ਠੇਕੇਦਾਰ ਨਰੇਸ਼ ਕੁਮਾਰ ਸਰਪੰਚ ਨਾਰੀਕੇ ਨੂੰ ਸਦਮਾ: ਪਿਤਾ ਨਾਮੀ ਕਬੱਡੀ ਖਿਡਾਰੀ ਪੰਡਿਤ ਪ੍ਰੇਮ ਸਾਗਰ ਦਾ ਦਿਹਾਂਤ
- ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰ ਨਾਲ ਜਤਾਈ ਹਮਦਰਦੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 10 ਮਈ 2025, ਅਮਰਗੜ੍ਹ ਹਲਕੇ ਦੀ ਨਾਮਵਰ ਸਖ਼ਸੀਅਤ ਠੇਕੇਦਾਰ ਨਰੇਸ਼ ਕੁਮਾਰ ਸਰਪੰਚ ਨਾਰੀਕੇ ਨੂੰ ਉਸ ਸਮੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਆਪਣੇ ਸਮੇਂ ਦੇ ਪ੍ਰਸਿੰਧ ਕਬੱਡੀ ਖਿਡਾਰੀ ਪੰਡਿਤ ਪ੍ਰੇਮ ਸਾਗਰ ਆਪਣੀ ਸੰਸਾਰਿਕ ਯਾਤਰਾ ਪੁਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਉਹਨਾਂ ਦੀ ਅੰਤਿਮ ਯਾਤਰਾ ਵਿਚ ਪਰਿਵਾਰ ਦੇ ਬੇਹੱਦ ਨਜਦੀਕੀ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਰਮਿੰਦਰ ਕੌਰ ਮੰਡੇਰ, ਕੁਲਵੰਤ ਸਿੰਘ ਗੱਜਣਮਾਜਰਾ, ਚੇਅਰਮੈਨ ਨਵਜੋਤ ਸਿੰਘ ਜਰਗ, ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਸਾਬਕਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ,ਐਸਡੀਓ ਰਾਹੁਲ ਸ਼ਰਮਾ,ਕੌਂਸਲਰ ਜਗਦੀਸ਼ ਸਿੰਘ ਘੁੰਮਣ,ਸਾਬਕਾ ਸਰਪੰਚ ਰਜਿੰਦਰ ਸਿੰਘ ਬੂੰਗਾ,ਸਾਬਕਾ ਸਰਪੰਚ ਮਹਿੰਦਰ ਸਿੰਘ ਨਾਰੀਕੇ,ਮਨਦੀਪ ਸਿੰਘ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ,ਸਰਪੰਚ ਗੁਰਮੁੱਖ ਸਿੰਘ ਖਾਨਪੁਰ,ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਜਰਨੈਲ ਸਿੰਘ ਟਿਵਾਣਾ ਲਸੋਈ, ਲੈਕਚਰਾਰ ਗੁਰਪ੍ਰੀਤ ਸਿੰਘ ਜਵੰਦਾ,ਜਸਵੰਤ ਸਿੰਘ ਕਾਲਾ,ਮਨਪ੍ਰੀਤ ਸਿੰਘ ਮਨੀ, ਸੁਖਬੀਰ ਸਿੰਘ,ਅੰਤਰਰਾਸ਼ਟਰੀ ਖਿਡਾਰੀ ਬਲਵੀਰ ਸਿੰਘ ਬਿੱਟੂ,ਗੁਰਮੀਤ ਮੰਡੀਆਂ,ਗੁਰਜੰਟ ਸਿੰਘ, ਮਨਜੀਤ ਸਿੰਘ ਸੇਹਕੇ, ਸਰਬਜੀਤ ਸਿੰਘ ਜੱਬੋ ਮਾਜਰਾਂ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ,ਪਤਵੰਤੇ, ਸਮਾਜਸੇਵੀ ਕਲੱਬਾ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਹੁੰਚੇ ਰਿਸਤੇਦਾਰ ਸਾਕ ਸਬੰਧਿਆਂ ਤੇ ਪਿੰਡ ਵਾਸੀਆਂ ਨੇ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਸੋਕ ਪ੍ਰਗਟ ਕਰਦਿਆ ਦੁੱਖ ਸਾਂਝਾ ਕੀਤਾ ।