ਸੀ ਜੀ ਸੀ ਮੋਹਾਲੀ, ਝੰਜੇੜੀ 'ਚ ਫ਼ੈਸ਼ਨ ਸ਼ੋ ਮੇਰਾਕੀ 2025 ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕੀਤਾ ਬਿਹਤਰੀਨ ਪ੍ਰਦਰਸ਼ਨ
ਮੋਹਾਲੀ, 02 ਮਈ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ, ਮੋਹਾਲੀ ਝੰਜੇੜੀ ਕੈਂਪਸ ਵਿਚ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਫ਼ੈਸ਼ਨ ਸੋਅ ਮੇਰਾਕੀ-2025 ਦਾ ਆਯੋਜਨ ਕੀਤ ਗਿਆ। ਇਸ ਸਮਾਰੋਹ ਵਿਚ ਹਿਮਾਂਸ਼ੀ ਖੁਰਾਨਾ ਅਦਾਕਾਰਾ ਅਤੇ ਸਟਾਈਲ ਆਈਕਾਨ, ਰੁਮਾਨ ਅਹਿਮਦ ਮਸ਼ਹੂਰ ਮਾਡਲ ਅਤੇ ਫ਼ੈਸ਼ਨ ਇਨਫਲੂਐਂਸਰ , ਹਰਤਾਜ ਸਿੰਘ ਸੰਧੂ ਐਂਟਰਟੇਨਮੈਂਟ ਪਰਸਨੈਲਿਟੀ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ।
ਫ਼ੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀ ਡਿਜ਼ਾਇਨਰਾਂ ਵੱਲੋਂ ਵੀ ਆਪਣੇ ਹੱਥਾਂ ਨਾਲ ਬਣਾਈਆਂ ਗਈ ਪੋਸ਼ਾਕਾਂ ਨੇ ਹਾਜ਼ਰ ਮਸ਼ਹੂਰ ਡਿਜ਼ਾਈਨਾਂ ਦੇ ਨਾਲ ਨਾਲ ਹਰ ਦਰਸ਼ਕ ਨੂੰ ਪ੍ਰਭਾਵਿਤ ਕੀਤਾ। ਸੀਨੀਅਰ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਅਤੇ ਪੇਸ਼ਕਾਰੀਆਂ ਦੇ ਨਾਲ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਇਸ ਵਿਦਿਆਰਥੀਆਂ ਨੇ 8 ਵੱਖ-ਵੱਖ ਥੀਮਾਂ 'ਤੇ ਆਧਾਰਿਤ ਡਿਜ਼ਾਈਨਾਂ ਪੇਸ਼ ਕੀਤੀਆਂ, ਜਿਨਾਂ ਵਿਚ ਸੇਂਟ-ਚੈਪਲ- ਕੱਚ ਦੀਆਂ ਖਿੜਕੀਆਂ ਵਰਗੀ ਖ਼ੂਬਸੂਰਤੀ, ਸਿਸਲੀਆ ਰੂਹਾਨੀਅਤ- ਰੂਹਾਨੀਅਤ ਅਤੇ ਕਵਿਤਾ ਦਾ ਅਨੋਖਾ ਮੇਲ, ਫਾਰੈਸਟ ਦਿ ਹਾਰਮੋਨੀਅਸ ਨੇਚਰ: ਕੁਦਰਤ ਦੀ ਸੁੰਦਰਤਾ ਨੂੰ ਸਲਾਮ, ਬਾਦਸ਼ਾਹੀ ਮਸਜਿਦ- ਰਾਜਸੀ ਭਵਯਤਾ ਅਤੇ ਆਧੁਨਿਕਤਾ ਦਾ ਸੁਮੇਲ, ਫਿਊਚਰਿਸਟਿਕ ਵਿਕਟੋਰੀਅਸਮ- ਭਵਿੱਖ ਦੀਆਂ ਬੋਲਡ ਡਿਜ਼ਾਈਨਾਂ, ਚਿਕ ਚੈਕ ਅਫੇਅਰਸ-ਰੰਗੀਨ ਅਤੇ ਜੋਸ਼ ਭਰੀਆਂ ਕ੍ਰਇਏਸ਼ਨਾਂ, ਗ੍ਰੀਕ ਗਾਡੈਸ ਐਥੀਨਾ- ਦੇਵੀ-ਦੇਵਤਿਆਂ ਦੀ ਸ਼ਕਤੀ ਦਾ ਪ੍ਰਗਟਾਵਾ ਅਤੇ ਅਰਬਨ ਫਿਊਜ਼ਨ- ਪਰੰਪਰਾ ਅਤੇ ਆਧੁਨਿਕਤਾ ਦਾ ਅਨੋਖਾ ਮੇਲ ਸ਼ਾਮਲ ਸਨ। ਹਰੇਕ ਡਿਜ਼ਾਈਨ ਨੇ ਦਰਸ਼ਕਾਂ ਨੂੰ ਆਪਣੀ ਨਿਵੇਕਲੀ ਕਹਾਣੀ ਰਾਹੀਂ ਆਪਣੇ ਵੱਲ ਆਕਰਸ਼ਿਤ ਕੀਤਾ। ਅਖੀਰ ਵਿਚ ਮੇਰਾਕੀ 2025 ਦੇ ਕੁੜੀਆਂ ਵਰਗ ਵਿਚ ਅਕਸ਼ਿਤਾ ਦਬਰਾਲ ਨੇ ਪਹਿਲੀ ਪੁਜ਼ੀਸ਼ਨ, ਜੀਆ ਕਪੂਰ ਨੂੰ ਫ਼ਸਟ ਪਹਿਲੀ ਰਨਰ-ਅੱਪ, ਰਿਧਿਮਾ ਪਵਾਰ ਨੂੰ ਸੈਕੰਡ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ। ਜਦ ਕਿ ਮੁੰਡਿਆਂ ਵਰਗ ਵਿਚ ਰਿਤਿਕ ਰਾਜਪੂਤ ਨੂੰ ਪਹਿਲੀ ਪੁਜ਼ੀਸ਼ਨ, ਮਯੰਕ ਨੂੰ ਫ਼ਸਟ ਰਨਰ-ਅੱਪ ਅਤੇ ਤਨੁਸ਼ ਮਹਿਤਾ ਨੂੰ ਸੈਕੰਡ ਰਨਰ-ਅੱਪ ਘੋਸ਼ਿਤ ਕੀਤਾ ਗਿਆ।
ਐਮ ਡੀ ਅਰਸ਼ ਧਾਲੀਵਾਲ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਮੋਹਾਲੀ ਵੱਲੋਂ ਸ਼ੁਰੂ ਕੀਤੇ ਗਏ ਫ਼ੈਸ਼ਨ ਤਕਨੀਕ ਦੇ ਕੋਰਸ ਨੂੰ ਕੌਮਾਂਤਰੀ ਪੱਧਰ ਤੇ ਭਰਵਾ ਮਿਲ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਝੰਜੇੜੀ ਕੈਂਪਸ ਦੇ ਬਿਹਤਰੀਨ ਨਤੀਜਿਆਂ ਅਤੇ ਵਧੀਆਂ ਪਲੇਸਮੈਂਟ ਸਦਕਾ ਅੱਜ ਦੇਸ਼-ਵਿਦੇਸ਼ ਦੀਆਂ ਨਾਮੀ ਫ਼ੈਸ਼ਨ ਨਾਲ ਜੁੜੀਆਂ ਕੰਪਨੀਆਂ ਦਾ ਧਿਆਨ ਵੀ ਸੀ ਜੀ ਸੀ ਝੰਜੇੜੀ ਵੱਲ ਕੇਂਦਰਿਤ ਹੈ। ਐਮ ਡੀ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਬਾਰਵੀਂ ਕਲਾਸ ਤੋਂ ਬਾਅਦ ਆਪਣੀ ਪਸੰਦ ਦੇ ਕੋਰਸ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਪੜਾਈ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ। ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।