ਫਾਸਟ ਫੂਡ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਮੁਲਾਜ਼ਮ ਬਹਾਦਰੀ ਦਿਖਾਉਦਿਆਂ ਅੰਦਰੋਂ ਕੱਢ ਲਿਆ ਸਲੰਡਰ, ਵੱਡਾ ਹਾਦਸਾ ਹੋਣ ਤੋਂ ਬਚਾਇਆ
ਰੋਹਿਤ ਗੁਪਤਾ
ਗੁਰਦਾਸਪੁਰ , 2 ਮਈ 2025 : ਫਤਿਹਗੜ ਚੂੜੀਆਂ ਅਜਨਾਲਾ ਰੋਡ ਵਿਖੇ ਹੈਲੋ ਫੂਡ’ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਿਆਂ ਦੇ ਨੁਕਸਾਨ ਹੋਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ ਰਸੋਈ’ਚ ਅਚਾਨਕ ਸ਼ਾਰਟ ਸਰਕਟ ਨਾਲ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ’ਚ ਲੈ ਲਿਆ। ਲੋਕਾਂ ਵੱਲੋਂ ਅੱਗ ਨੂੰ ਬੁਝਾਉਂਣ ਦੀ ਪੂਰੀ ਕੋਸ਼ੀਸ ਕੀਤੀ ਗਈ ਪਰ ਅੱਗ ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਰਿਹਾ ਸੀ ।ਇਸ ਦੌਰਾਣ ਬਟਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਜਿੰਨਾਂ ਵੱਲੋਂ ਬੜੀ ਜਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜਮ ਜਗਰੂਪ ਸਿੰਘ ਨੇ ਬੜੀ ਬਹਾਦਰੀ ਦਿਖਾਉਂਦੇ ਹੋਏ ਅੰਦਰ ਗੈਸ ਨਾਲ ਲੀਕ ਹੁੰਦੇ ਸਿਲੰਡਰ ਨੂੰ ਬਾਹਰ ਕੱਢ ਕੇ ਲਿਆਂਦਾ ਜਿਸ ਨਾਲ ਇੱਕ ਹੋਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਮੌਕੇ ਤੇ ਪੁਲਿਸ ਵੀ ਪਹੁੰਚੀ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ