ਕਿਸਾਨਾਂ ਦਾ ਥਾਣੇਦਾਰ ਨਾਲ ਪਿਆ ਪੇਚਾ
ਰੋਹਿਤ ਗੁਪਤਾ
ਗੁਰਦਾਸਪੁਰ 21 ਅਪ੍ਰੈਲ 19 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਸ਼ੰਭੂ ,ਖਨੋਰੀ ਬਾਰਡਰਾ ਤੋਂ ਧਰਨੇ ਉਠਾ ਦਿੱਤੇ ਸਨ ਜਿਸ ਦੇ ਵਿਰੋਧ ਵਿੱਚ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਕੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵਿਧਾਇਕਾਂ ਮੰਤਰੀਆਂ ਨੂੰ ਪਿੰਡਾਂ ਵਿੱਚ ਆਉਣ ਤੇ ਸਵਾਲ ਕੀਤੇ ਜਾਣਗੇ ਕਿ ਪੰਜਾਬ ਸਰਕਾਰ ਵੱਲੋਂ ਇਨਾ ਤਸ਼ਦਦ ਕਰਕੇ ਧਰਨੇ ਕਿਉਂ ਉਠਾਏ ਗਏ ਜਦੋਂ ਕਿ ਮੋਰਚਾ ਕੇਂਦਰ ਸਰਕਾਰ ਦੇ ਖਿਲਾਫ ਸੀ ।ਇਸ ਦੇ ਚਲਦਿਆਂ ਅੱਜ ਜਦੋਂ ਪਿੰਡ ਦਾਰਾਪੁਰ ਗੁਨੋਪੁਰ ਆਦਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਜਗਰੂਪ ਸਿੰਘ ਸੇਖਵਾਂ ਆਇਆ ਤਾਂ ਬੀਬੀ ਸੁੰਦਰੀ ਜੋਨ ਦੇ ਆਗੂਆਂ ਰਣਜੀਤ ਸਿੰਘ ,ਡਾਕਟਰ ਦਲਜੀਤ ਸਿੰਘ ,ਬੀਬੀ ਜਸਬੀਰ ਕੌਰ ਦੀ ਅਗਵਾਈ ਵਿੱਚ ਆਪ ਆਗੂ ਨੂੰ ਸਵਾਲ ਪੁੱਛਣ ਦਾ ਯਤਨ ਕੀਤਾ ਤਾਂ ਭੈਣੀ ਮੀਆਂ ਖਾ ਠਾਣੇ ਦਾ ਐਸਐਚਓ ਸਰਬਜੀਤ ਸਿੰਘ ਕਿਸਾਨ ਆਗੂਆਂ ਕਿਸਾਨ ਬੀਬੀਆਂ ਨਾਲ ਖੈਬੜਦਾ ਨਜ਼ਰ ਆਇਆ ਅਤੇ ਵਾਰ-ਵਾਰ ਧਮਕੀਆਂ ਦੇ ਰਿਹਾ ਸੀ ਕਿ ਤੁਹਾਨੂੰ ਗ੍ਰਿਫਤਾਰ ਕਰਕੇ ਅੰਦਰ ਡੱਕ ਦੇਵਾਂਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਕੋਰ ਕਮੇਟੀ ਆਗੂ ਸਵਿੰਦਰ ਸਿੰਘ ਚੁਤਾਲਾ, ਹਰਵਿੰਦਰ ਸਿੰਘ ਮਸਾਣੀਆਂ ਨੇ ਇਸ ਗੱਲ ਦਾ ਸਖਤ ਨੋਟਿਸ ਲੈਂਦਿਆਂ ਉਕਤ ਥਾਣੇਦਾਰ ਨੂੰ ਆਪਣੀ ਬੋਲ ਬਾਣੀ ਸੁਧਾਰਨ ਲਈ ਕਿਹਾ। ਜਿਨਾਂ ਲੋਕਾਂ ਨੂੰ ਵੋਟਾਂ ਪਾ ਕੇ ਤਖਤ ਤੇ ਬਿਠਾਇਆ ਹੈ ਤਾਂ ਜਨਤਾ ਦਾ ਉਹਨਾਂ ਨੂੰ ਸਵਾਲ ਕਰਨ ਦਾ ਵੀ ਹੱਕ ਹੈ ਪਹਿਲਾਂ ਵੀ ਕਈ ਵਾਰ ਵੇਖਿਆ ਹੈ ਕਿ ਕਿਸਾਨਾਂ ਨਾਲ ਅਤੇ ਆਮ ਜਨਤਾ ਨਾਲ ਇਸ ਐਸਐਚਓ ਦਾ ਵਤੀਰਾ ਠੀਕ ਨਹੀਂ ਹੈ । ਕੁਝ ਦਿਨ ਪਹਿਲਾਂ ਵੀ ਕੋਟਲੀ ਹਰਚੰਦਾ ਵਿੱਚ ਇਸ ਐਚ ਵੱਲੋਂ ਕਿਸਾਨ ਬੀਬੀਆਂ ਨੂੰ ਧੱਕੇ ਮਾਰੇ ਗਏ ਅਤੇ ਡਾਂਗ ਫੇਰਨ ਦੀ ਗੱਲ ਕਹੀ ਗਈ ਸੀ।ਕਿਸਾਨ ਆਗੂਆਂ ਨੇ ਕਿਹਾ ਜੇਕਰ ਉਕਤ ਥਾਣੇਦਾਰ ਨੇ ਲੋਕਾਂ ਪ੍ਰਤੀ ਆਪਣੇ ਵਤੀਰੇ ਵਿੱਚ ਸੁਧਾਰ ਨਾ ਕੀਤਾ ਤਾਂ ਛੇਤੀ ਹੀ ਕੰਮ ਧੰਦੇ ਸਾਂਭ ਕੇ ਸੰਗਤਾਂ ਦਾ ਮੂੰਹ ਭੈਣੀ ਮੀਆਂ ਖਾਂ ਠਾਣੇ ਵੱਲ ਨੂੰ ਕੀਤਾ ਜਾਵੇਗਾ।