ਸੀਨੀਅਰ ਕਾਂਗਰਸੀ ਆਗੂ ਸ਼ੇਖ ਅਜ਼ਾਦਾਰ ਹੁਸੈਨ ਨੂੰ ਸਦਮਾ, ਪੁੱਤਰ ਦਾ ਦਿਹਾਂਤ
- ਰਸਮ ਏ ਕੁਲ 25 ਮਾਰਚ ਨੂੰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਮਾਰਚ 2025,ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ੇਖ ਅਜ਼ਾਦਾਰ ਹੁਸੈਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਸ਼ੇਖ ਮੁਹੰਮਦ ਆਸਿਫ (43) ਦਾ ਸੰਖੇਪ ਬੀਮਾਰ ਤੋਂ ਬਾਅਦ ਇੰਤਕਾਲ (ਦਿਹਾਂਤ) ਹੋ ਗਿਆ। ਮਰਹੂਮ ਸ਼ੇਖ ਮੁਹੰਮਦ ਆਸਿਫ ਦੀ ਨਮਾਜ਼ ਏ ਜਨਾਜਾ ਇਮਾਮਬਾੜਾ ਸ਼ੇਖ ਬੂਟਾ (ਖੋਜਗਾਨ) ਨੇੜੇ ਪੁਰਾਣੀ ਮਿਊਂਸਪਲ ਕਮੇਟੀ ਵਿਖੇ ਅਦਾ ਕੀਤੀ ਗਈ ਤੇ ਸਪੁਰਦ ਏ ਖਾਕ ਕੀਤਾ ਗਿਆ।
ਇਸ ਮੌਕੇ ਸਾਬਕਾ ਡੀ.ਜੀ.ਪੀ ਪੰਜਾਬ ਮੁਹੰਮਦ ਮੁਸਤਫਾ, ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਬੀਬਾ ਨਿਸ਼ਾਤ ਅਖਤਰ, ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਐਡੋਵਕੇਟ ਇਜਾਜ ਆਲਮ, ਸਮਾਜ ਸੇਵੀ ਇਨਾਮ ਉਰ ਰਹਿਮਾਨ, ਪ੍ਰੋ.ਮਾਸੂਮ ਸਾਹਿਬ ਤੋਂ ਇਲਾਵਾ ਰਿਸ਼ਤੇਦਾਰਾਂ, ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ੇਖ ਅਜ਼ਾਦਾਰ ਹੁਸੈਨ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੁੱਤਰ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਮਾਤਾ-ਪਿਤਾ ਦਾ ਸਹਾਰਾ ਹੁੰਦੇ ਹਨ, ਪਰ ਨੌਜਵਾਨ ਪੁੱਤਰ ਦੇ ਚਲੇ ਜਾਣ ਨਾਲ ਮਾਪਿਆਂ ਦਾ ਸਹਾਰਾ ਹਮੇਸ਼ਾ ਲਈ ਟੁੱਟ ਜਾਂਦਾ ਹੈ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਰਹੂਮ ਸ਼ੇਖ ਮੁਹੰਮਦ ਆਸਿਫ ਦੀ ਰਸਮ ਏ ਕੁਲ (ਦੁਆ) 25 ਮਾਰਚ ਦਿਨ ਮੰਗਵਲਾਰ ਨੂੰ ਸਵੇਰੇ 9:00 ਵਜੇ ਇਮਾਮਬਾੜਾ ਸ਼ੇਖ ਬੂਟਾ (ਖੋਜਗਾਨ) ਨੇੜੇ ਪੁਰਾਣੀ ਮਿਊਂਸਪਲ ਕਮੇਟੀ ਵਿਖੇ ਹੋਵੇਗੀ।