ਮਿੱਟੀ ਟਿੱਪਰਾਂ ਤੋਂ ਲੋਕ ਹੋਏ ਪਰੇਸ਼ਾਨ, ਬਿਨਾਂ ਢੱਕੇ ਮਿੱਟੀ ਲੈ ਜਾਣ ਨਾਲ ਹੁੰਦੀ ਪਰੇਸ਼ਾਨੀ ,ਘੇਰੇ ਟਿੱਪਰ
ਰੋਹਿਤ ਗੁਪਤਾ
ਗੁਰਦਾਸਪੁਰ , 16 ਫਰਵਰੀ 2025 : ਬਹਾਦੁਰਗੜ , ਦਿੱਲੀ ਕਟਰਾ ਨੈਸ਼ਨਲ ਹਾਈਵੇ ਬਣਾ ਰਹੀ ਕੰਪਨੀ ਐਮ ਕੇ ਐਸ ਵੱਲੋਂ ਹਾਈਵੇ ਬਣਾਉਣ ਲਈ ਮਿੱਟੀ ਦੀ ਪੁਟਾਈ ਪਿੰਡ ਜਵਾਲਾਪੁਰ ਤੋਂ ਕੀਤੀ ਜਾ ਰਹੀ ਹੈ ਪਰ ਕੰਪਨੀ ਦੇ ਮਿੱਟੀ ਦੇ ਭਰੇ ਟਿੱਪਰ ਪਿੰਡ ਚਾਵਾ ਦੇ ਲੋਕਾਂ ਨੇ ਰੋਕ ਲਏ ਤਾਂ ਕੰਪਨੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨਾਲ ਵੀ ਪਿੰਡ ਵਾਲਿਆਂ ਦੀ ਤਿੱਖੀ ਬਹਿਸ ਬਾਜ਼ੀ ਹੋਈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਭਰੇ ਟਿੱਪਰ ਸਵੇਰ ਤੋਂ ਸ਼ਾਮ ਤੱਕ ਇਥੋਂ ਲੰਘਦੇ ਹਨ। ਓਵਰਲੋਡ ਅਤੇ ਬਿਨਾਂ ਢੱਕੇ ਹੋਏ ਇਹ ਟਿੱਪਰ ਉਹਨਾਂ ਦੇ ਘਰਾਂ ਦੇ ਨੇੜਿਓਂ ਮੁੜਦੇ ਹਨ ਜਿਸ ਕਾਰਨ ਉਹਨਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਲਗਾਤਾਰ ਓਵਰਲੋਡ ਟਿੱਪਰ ਗੁਜਰਣ ਨਾਲ ਨਵੀਂ ਬਣੀ ਸੜਕ ਹੋਈ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ ਜਦਕਿ ਹਰ ਵੇਲੇ ਦੁਰਘਟਨਾਵਾਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਦੂਜੇ ਪਾਸੇ ਇੱਕ ਟਿੱਪਰ ਡਰਾਈਵਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਕੰਪਨੀ ਦੇ ਅਧਿਕਾਰੀਆਂ ਨੇ ਉਸਨੂੰ ਤਰਪਾਲ ਮੁਹਈਆ ਨਹੀਂ ਕਰਵਾਈ ਹੈ ਜਿਸ ਕਾਰਨ ਉਹ ਬਿਨਾਂ ਢੱਕੇ ਹੀ ਟਿੱਪਰ ਲੇ ਜਾ ਰਹੇ ਹਨ। ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਤਿਬੜੀ ਪੁੱਲ ਨੇੜਿਓਂ ਮੁੜਨ ਵਿੱਚ ਮੁਸ਼ਕਿਲ ਹੁੰਦੀ ਹੈ ਇਸ ਲਈ ਉਹ ਗਿਆ ਟਿੱਪਰ ਮੋੜਦੇ ਹਨ।