ਬਜ਼ੁਰਗ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਗਿਆ ਸੀ ਪਰਿਵਾਰ, ਪਿੱਛੋਂ ਘਰ ਨੂੰ ਪੈ ਗਏ ਚੋਰ
- ਛੋਟੀ ਜਿਹੀ ਖਿੜਕੀ ਤੋੜ ਕੇ ਵੜੇ ਅੰਦਰ, 50 ਹਜਾਰ ਨਕਦੀ, ਇੱਕ ਆਈਫੋਨ ਸਮੇਤ ਤਿੰਨ ਫੋਨ ਅਤੇ ਗਹਿਣੇ ਲੈ ਕੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ, 9 ਫਰਵਰੀ 2025 - ਪੁਲਿਸ ਥਾਣਾ ਕਾਦੀਆਂ ਅਧੀਨ ਆਉਂਦੇ ਮੁਹੱਲਾ ਕ੍ਰਿਸ਼ਨਾ ਨਗਰ ਵਿਖੇ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਦੇ ਵਿੱਚ ਪਈ 50 ਹਜਾਰ ਰੁਪਏ ਦੀ ਨਗਦੀ ਇੱਕ ਆਈਫੋਨ ਮੋਬਾਈਲ ,ਦੋ ਸੈਮਸੰਗ ਕੰਪਨੀ ਦੇ ਮੋਬਾਇਲ ਅਤੇ ਸੋਨੇ ਦੀ ਮੁੰਦਰੀ ਤੇ ਟੋਪਸ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪਰਮਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਹ ਆਪਣੇ ਪਿਤਾ ਦੇ ਫੁੱਲ ਤਾਰਨ ਦੇ ਲਈ ਗੋਇੰਦਵਾਲ ਸਾਹਿਬ ਗਏ ਹੋਏ ਸਨ । ਜਦੋਂ ਉਹਨਾ ਨੇ ਘਰ ਵਾਪਸ ਆਣ ਕੇ ਦੇਖਿਆ ਤਾਂ ਉਹਨਾਂ ਦੇ ਘਰ ਦੇ ਰਸੋਈ ਵਿੱਚ ਇੱਕ ਖਿੜਕੀ ਚੋਰਾਂ ਦੇ ਵੱਲੋਂ ਤੋੜੀ ਹੋਈ ਸੀ ਅਤੇ ਜਦੋਂ ਉਹਨਾਂ ਨੇ ਆਪਣੇ ਘਰ ਦੀ ਜਾਂਚ ਕੀਤੀ ਤਾਂ ਉਹਨਾਂ ਦੇ ਘਰ ਦੇ ਕਮਰੇ ਵਿੱਚ ਪਈ ਇੱਕ ਅਲਮਾਰੀ ਨੂੰ ਵੀ ਚੋਰਾਂ ਵੱਲੋਂ ਤੋੜਿਆ ਗਿਆ। ਚੋਰਾ ਵੱਲੋਂ 50,000 ਦੀ ਨਗਦੀ ਤਿੰਨ ਮੋਬਾਇਲ ਫੋਨ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।