ਗਰਿੱਡ ਸਬ-ਸਟੇਸ਼ਨ ਇੰਪ. ਯੂਨੀਅਨ (ਰਜਿ. 24) ਦੀ ਜੋਨ ਕਮੇਟੀ ਦੀ ਚੋਣ ਕੀਤੀ ਗਈ
- ਸੰਦੀਪ ਸਿੰਘ ਜਲਾਲਾਬਾਦ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਰੰਗੀਆਂ ਸਕੱਤਰ ਚੁਣੇ ਗਏ
- ਨਵੇਂ ਮੈਂਬਰਾਂ ਦਾ ਜਥੇਬੰਦੀ ਨਾਲ ਜੁੜਨਾ ਚੜਦੀ ਕਲਾ ਦਾ ਪ੍ਰਤੀਕ -ਜਸਵੀਰ ਸਿੰਘ ਆਂਡਲੂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 6 ਫਰਵਰੀ 2025 - ਪੰਜਾਬ ਦੇ ਗਰਿੱਡ ਸਬ-ਸਟੇਸ਼ਨ ਇੰਪ. ਯੂਨੀਅਨ (ਰਜਿ.24) ਵਲੋਂ ਕਰਵਾਏ ਸੂਬਾ ਪੱਧਰੀ ਇਜਲਾਸ ਦੌਰਾਨ ਜੋਨ ਕਮੇਟੀ ਲਈ ਚੁਣੇ ਗਏ ਆਗੂਆਂ ਨੂੰ ਸੂਬਾ ਕਮੇਟੀ ਵੱਲੋਂ ਮੀਟਿੰਗ ਕਰਕੇ ਅਹੁਦਿਆਂ ਦੀ ਵੰਡ ਕੀਤੀ ਗਈ।
ਚੁਣੇ ਗਏ ਆਗੂਆਂ ਨੂੰ ਵੰਡੇ ਗਏ ਆਹੁਦਿਆਂ ਅਨੁਸਾਰ ਪ੍ਰਧਾਨ ਸੰਦੀਪ ਕੁਮਾਰ ਜਲਾਲਾਬਾਦ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਮਜੀਠਾ, ਸਕੱਤਰ ਪ੍ਰਿਤਪਾਲ ਸਿੰਘ ਰੰਗੀਆਂ, ਜੁਆਇੰਟ ਸਕੱਤਰ ਹਰਦੇਵ ਸਿੰਘ ਕਾਠਗੜ੍ਹ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੋਬਿੰਦਗੜ੍ਹ, ਜੱਥੇਬੰਦਕ ਸਕੱਤਰ ਸੁਖਦੇਵ ਸਿੰਘ ਗੁਰਦਾਸਪੁਰ, ਸਹਾਇਕ ਜੱਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਬੰਮਰਾ, ਦਫ਼ਤਰੀ ਸਕੱਤਰ ਤਰਨਜੀਤਪਾਲ ਸਿੰਘ ਫਗਵਾੜਾ, ਕਾਨੂੰਨੂ ਸਲਾਹਕਾਰ ਕੁਲਦੀਪ ਕੁਮਾਰ ਖੰਨਾ ਅਤੇ ਪ੍ਰੈੱਸ ਸਕੱਤਰ ਸਿਮਰਪ੍ਰੀਤ ਸਿੰਘ ਜਲੰਧਰ ਨੂੰ ਬਣਾਇਆ ਗਿਆ।
ਚੁਣੇ ਗਏ ਆਗੂਆਂ ਵੱਲੋ ਸੂਬਾ ਕਮੇਟੀ ਨੂ ਸਬ ਸਟੇਸ਼ਨ ਸਟਾਫ ਦੇ ਕੰਮਾ ਨੂੰ ਪੂਰੀ ਤਨਦੇਹੀ ਕਰਵਾਉਣ ਦਾ ਵਿਸਵਾਸ਼ ਦਿਵਾਇਆ
ਸੂਬਾ ਸਰਪ੍ਰਸਤ ਹਰਦੇਵ ਸਿੰਘ ਖੰਨਾ ਵੱਲੋਂ ਨਵੀਂ ਚੁਣੀ ਜੋਨ ਕਮੇਟੀ ਨੂੰ ਵਧਾਈ ਦਿੱਤੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਅਹਿਦ ਕਰਵਾਇਆ।
ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ(ਰਾਏਕੋਟ) ਨੇ ਦੱਸਿਆ ਕਿ ਜਥੇਬੰਦੀ ਵੱਲੋਂ ਲਗਾਤਾਰ ਸਬ-ਸਟੇਸ਼ਨ ਸਟਾਫ ਲਈ ਕੀਤੇ ਜਾ ਰਹੇ ਯਤਨਾ ਸਦਕਾ ਜਥੇਬੰਦੀ ਨਾਲ ਹਰ ਰੋਜ ਨਵੇਂ ਮੈਂਬਰ ਜੁੜ ਰਹੇ ਹਨ ਜੋ ਕਿ ਜਥੇਬੰਦੀ ਦੀ ਚੜਦੀ ਕਲਾ ਦਾ ਪ੍ਰਤੀਕ ਹੈ।