ਸਰਪੰਚ ਨੇ ਆਪਣੀ ਵਾਹੁਟੀ ਨੂੰ ਹੋਟਲ 'ਚ ਫੜਿਆ ਕਿਸੇ ਹੋਰ ਬੰਦੇ ਨਾਲ...! ਫੇਰ ਚਲਾ'ਤੀਆਂ ਗੋਲੀਆਂ- FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 28 ਜਨਵਰੀ 2025- ਗੁਰਦਾਸਪੁਰ ਦੇ ਇੱਕ ਪਿੰਡ ਦੇ ਮੌਜੂਦਾ ਸਰਪੰਚ ਦੀ ਪਤਨੀ ਕਿਸੇ ਗੈਰ ਮਰਦ ਨਾਲ ਪਠਾਨਕੋਟ ਦੇ ਇੱਕ ਹੋਟਲ ਵਿੱਚ ਗਈ ਸੀ ਅਤੇ ਉੱਥੇ ਹੋਟਲ ਵਿੱਚ ਇੱਕ ਕਮਰਾ ਕਿਰਾਏ ਤੇ ਲਿਆ। ਦੋਹਾਂ ਨੂੰ ਕਮਰੇ ਵਿੱਚ ਵੜੇ ਹਜੇ 15 ਮਿੰਟ ਹੀ ਹੋਏ ਸਨ ਕਿ ਉੱਪਰੋਂ ਸਰਪੰਚ ਆ ਗਿਆ ਤੇ ਹੋਟਲ ਦੀ ਰਿਸੈਪਸ਼ਨ ਤੋਂ ਪੁੱਛ ਕੇ ਸਿੱਧਾ ਕਮਰੇ ਵਿੱਚ ਵੜ ਗਿਆ। ਜਿੱਥੇ ਸਰਪੰਚ ਦੀ ਆਪਣੀ ਪਤਨੀ ਅਤੇ ਉਸ ਦੇ ਨਾਲ ਕਮਰੇ ਵਿੱਚ ਵੜੇ ਗੈਰ ਮਰਦ ਨਾਲ ਹੱਥੋ ਪਾਈ ਵੀ ਹੋਈ ਤੇ ਸਰਪੰਚ ਨੇ ਤੈਸ਼ ਵਿੱਚ ਆ ਕੇ ਡੱਬ ਵਿੱਚੋ ਪਿਸਟਲ ਕੱਢਿਆ ਤੇ ਹਵਾ ਵਿੱਚ ਗੋਲੀ ਚਲਾ ਦਿੱਤੀ। ਹਾਲਾਂਕਿ ਹੋਟਲ ਦੇ ਸਟਾਫ ਦੇ ਪਹੁੰਚਣ ਤੇ ਹੋਈ ਗਹਿਮਾਂ ਗਹਿਮੀ ਦੌਰਾਨ ਸਰਪੰਚ ਦਾ ਪਿਸਟਲ ਡਿੱਗ ਪਿਆ ਤੇ ਪਹਿਲਾਂ ਸਰਪੰਚ ਦੀ ਪਤਨੀ ਅਤੇ ਉਸ ਦੇ ਨਾਲ ਆਇਆ ਮਰਦ ਹੋਟਲ ਵਿੱਚੋਂ ਨਿਕਲ ਗਏ ਤੇ ਬਾਅਦ ਵਿੱਚ ਸਰਪੰਚ ਵੀ ਉਥੋਂ ਚਲਾ ਗਿਆ ਪਰ ਹੋਟਲ ਪ੍ਰਬੰਧਕ ਹੋਟਲ ਵਿੱਚ ਗੋਲੀ ਚਲਣ ਕਾਰਨ ਘਬਰਾ ਗਏ ਅਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਹੋਟਲ ਵਿੱਚ ਗੋਲੀ ਚਲਣ ਅਤੇ ਹੁਲੜਬਾਜ਼ੀ ਕਰਨ ਦੀ ਸ਼ਿਕਾਇਤ ਹੋਟਲ ਦੇ ਮੈਨੇਜਰ ਵੱਲੋਂ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਵੱਲੋਂ ਹੋਟਲ ਮੈਨੇਜਰ ਦੀ ਸ਼ਿਕਾਇਤ ਤੇ ਸਰਪੰਚ, ਉਸਦੀ ਪਤਨੀ ਅਤੇ ਉਸਦੀ ਪਤਨੀ ਨਾਲ ਆਏ ਗੈਰ ਮਰਦ ਖਿਲਾਫ ਮਾਮਲਾ ਅਸਲਾ ਐਕਟ ਅਤੇ ਬੀਐਨਐਸ ਦੀਆਂ ਧਾਰਾਵਾਂ 194(2) ,125 ਅਤੇ 3(5) ਤਾਂ ਦਰਜ ਕਰ ਲਿਆ ਗਿਆ ਪਰ ਬਾਅਦ ਵਿੱਚ ਜਦੋਂ ਪਤਾ ਚੱਲਿਆ ਕਿ ਮਾਮਲੇ ਵਿੱਚ ਮੌਜੂਦਾ ਸਰਕਾਰ ਦਾ ਇੱਕ ਸਰਪੰਚ ਵੀ ਸ਼ਾਮਿਲ ਹੈ ਤਾਂ ਦਬਾਅ ਪੈਣ ਤੇ ਪੁਲਿਸ ਮੀਡੀਆ ਸਾਹਮਣੇ ਮਾਮਲੇ ਦਾ ਖੁਲਾਸਾ ਕਰਨ ਨੂੰ ਤਿਆਰ ਨਹੀਂ ਹੈ।