ਗਣਤੰਤਰ ਦਿਵਸ ਤੇ 'ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਮਾਨਸਾ' ਨੇ ਝੰਡਾ ਲਹਿਰਾਇਆ
ਸੰਸਥਾ ਦੇ ਕੰਮਕਾਜ ਲਈ 12 ਆਹੁਦੇਦਾਰ ਹੋਰ ਚੁਣੇ ਗਏ
ਸੰਜੀਵ ਜਿੰਦਲ
ਮਾਨਸਾ, 26 ਜਨਵਰੀ 2025 : ਭਾਰਤ ਦੇ 76ਵੇਂ ਗਣਤੰਤਰਤਾ ਦਿਵਸ ਮੌਕੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਮਾਨਸਾ ਨੇ ਆਪਣੇ ਦਫਤਰ ਵਿੱਚ ਪੁਲਿਸ ਪੈਨਸ਼ਨਰ ਦਾ ਲਾਲ/ਨੀਲੇ ਰੰਗ ਵਾਲਾ ਝੰਡਾ ਲਹਿਰਾਇਆ ਗਿਆ। ਝੰਡੇ ਨੂੰ ਕਾਇਦੇ ਅਨੁਸਾਰ ਲਹਿਰਾਉਣ ਤੱਕ ਸਾਰੀ ਕਾਰਵਾਈ ਸੀ.ਡੀ.ਆਈ. ਰਹਿ ਚੁੱਕੇ ਸਾਬਕਾ ਇੰਸ. ਕ੍ਰਿਸ਼ਨ ਕੁਮਾਰ ਵੱਲੋਂ ਬਾਖੁਬੀ ਨਿਭਾਈ ਗਈ। ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਝੰਡੇ ਨੂੰ ਲਹਿਰਾਇਆ ਗਿਆ ਅਤੇ ਸਲੂਟ ਦੇ ਕੇ ਸਨਮਾਨ ਦਿੱਤਾ ਗਿਆ।
ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਦੀ ਮਿਤੀ 11-01-2025 ਨੂੰ ਸਰਬਸੰਮਤੀ ਨਾਲ ਪਹਿਲਾਂ ਹੀ ਚੋਣ ਹੋ ਚੁੱਕੀ ਹੈ। ਸੰਸਥਾਂ ਦਾ ਕੰਮਕਾਜ ਨਿਰਵਿਘਨ ਚਲਾਉਣ ਲਈ ਪ੍ਰਧਾਨ ਵੱਲੋਂ 12 ਆਹੁਦੇਦਾਰਾਂ ਦੀ ਹੋਰ ਚੋਣ ਕਰਦੇ ਹੋਏ ਸੁਰਜੀਤ ਰਾਜ ਮਾਨਸਾ, ਗੁਰਤੇਜ ਸਿੰਘ ਪਿੱਪਲੀਆ, ਗੁਰਜੰਟ ਸਿੰਘ ਫੱਤਾਮਾਲੋਕਾ, ਹਰਜਿੰਦਰ ਸਿੰਘ ਭੀਖੀ, ਪਰਮਜੀਤ ਸਿੰਘ ਘੁੰਮਣ ਨੂੰ ਮੀਤ ਪ੍ਰਧਾਨ, ਪ੍ਰੀਤਮ ਸਿੰਘ ਬੁਢਲਾਡਾ ਨੂੰ ਸੈਕਟਰੀ, ਗੁਰਪਿਆਰ ਸਿੰਘ ਨੂੰ ਜੁਆਇੰਟ ਸੈਕਟਰੀ, ਜਰਨੈਲ ਸਿੰਘ ਨੂੰ ਪ੍ਰੈਸ ਸਕੱਤਰ, ਬਿੱਕਰ ਸਿੰਘ ਖਿਆਲਾ ਨੂੰ ਕੈਸ਼ੀਅਰ, ਰਾਮ ਸਿੰਘ ਅੱਕਾਂਵਾਲੀ ਨੂੰ ਕਾਨੂੰਨੀ ਸਲਾਹਕਾਰ, ਰਾਜਿੰਦਰ ਸਿੰਘ ਜਵਾਹਰਕੇ ਨੂੰ ਮੁੱਖ ਸਲਾਹਕਾਰ ਅਤੇ ਸੁਖਦੇਵ ਸਿੰਘ ਕੁੱਤੀਵਾਲ ਨੂੰ ਸਲਾਹਕਾਰ ਚੁਣਿਆ ਗਿਆ। ਸੰਸਥਾਂ ਦੇ ਹਾਜ਼ਰ ਮੈਂਬਰਾਂ ਵੱਲੋਂ ਇਸਦੀ ਤਾਇਦ ਕਰਦੇ ਹੋਏ ਸਹਿਮਤੀ ਦਿੱਤੀ ਗਈ।
ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਰਬਸੰਮਤੀ ਕਰਨ ਅਤੇ ਦੁਬਾਰਾ ਮੌਕਾ ਦੇਣ ਤੇ ਸਾਰੇ ਹੀ ਸਤਿਕਾਰਯੋਗ ਸਾਥੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੰਸਥਾਂ ਦੇ ਕੰਮਕਾਜ ਪਹਿਲ ਦੇ ਅਧਾਰ ਪਰ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ।