ਸੁਖਜਿੰਦਰ ਰੰਧਾਵਾ ਕਰਨਾਟਕ ਦੇ ਬੇਲਗਾਮ ਵਿਖੇ ਕਾਂਗਰਸ ਵੱਲੋਂ ਆਯੋਜਿਤ ਜੈ ਬਾਪੂ - ਜੈ ਭੀਮ - ਜੈ ਸਵਿਧਾਨ ਰੈਲੀ ਵਿੱਚ ਸ਼ਾਮਲ ਹੋਏ
ਗੁਰਦਾਸਪੁਰ , 22 ਜਨਵਰੀ 2025- ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਅੱਜ ਕਰਨਾਟਕਾ ਦੇ ਬੇਲਗਾਮ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕਾ ਅਰਜਨ ਖੜਗੇ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਵੱਲੋਂ ਆਯੋਜਿਤ ਜੈ ਬਾਪੂ - ਜੈ ਭੀਮ - ਜੈ ਸਵਿਧਾਨ ਰੈਲੀ ਵਿੱਚ ਭਾਗ ਲਿਆ ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ 1924 ਵਿੱਚ, ਬੇਲਗਾਮ ਤੋਂ ਹੀ,ਭਾਰਤ ਦੇ ਇਤਿਹਾਸ ਦੇ ਇਕ ਵੱਡੇ ਪਲੇਟਫਾਰਮ ਤੋਂ ਛੂਤ - ਛਾਤ ਵਿਰੁੱਧ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਯਤਨਾਂ ਨਾਲ ਸੰਵਿਧਾਨ ਤਿਆਰ ਹੋਣ ਤੋਂ ਬਾਅਦ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਇਸ ਲਈ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੋਵਾਂ ਲਈ 1924 ਅਤੇ ਬੇਲਗਾਮ ਦਾ ਬਹੁਤ ਮਹੱਤਵ ਹੈ। 1924 ਵਿੱਚ ਹੀ ਬਾਬਾ ਸਾਹਿਬ ਨੇ ਬਹਿਸਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕੀਤੀ ਸੀ ਜਿਸ ਦੇ 100 ਪੂਰੇ ਹੋ ਰਹੇ ਹਨ ਇਸ ਰੈਲੀ ਨੂੰ ਸੰਸਦ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਅੰਕਾ ਗਾਂਧੀ, ਆਲ ਇੰਡਿਆ ਕਾਂਗਰਸ ਦੇ ਸੰਗਠਨ ਇੰਚਾਰਜ ਸ੍ਰੀ ਵੀਨੂੰ ਗੋਪਾਲ, ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ,ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਰਨਾਟਕਾ ਦੀ ਸਮੂਹ ਲੀਡਰਸ਼ਿਪ ਨੇ ਸੰਬੋਧਨ ਕੀਤਾ