ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਕੌਮੀ ਬਾਗਬਾਨੀ ਮਿਸ਼ਨ ਅਧੀਨ ਖਰਚੇ ਜਾਣਗੇ 02 ਕਰੋੜ 79 ਲੱਖ 34 ਹਜ਼ਾਰ ਰੁਪਏ- ਏ. ਡੀ. ਸੀ. ਧਾਲੀਵਾਲ
ਦੀਦਾਰ ਗੁਰਨਾ
- ਚਾਲੂ ਮਾਲੀ ਸਾਲ ਦੌਰਾਨ ਕਿਸਾਨਾਂ ਨੂੰ ਦਿੱਤੀ 91 ਲੱਖ 62 ਹਜ਼ਾਰ 790 ਰੁਪਏ ਦੀ ਸਬਸਿਡੀ
- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਕੌਮੀ ਬਾਗਬਾਨੀ ਮਿਸ਼ਨ ਦੀ ਹੋਈ ਮੀਟਿੰਗ
ਫ਼ਤਹਿਗੜ੍ਹ ਸਾਹਿਬ, 18 ਜਨਵਰੀ 2025 - ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੌਮੀ ਬਾਗਬਾਨੀ ਮਿਸ਼ਨ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਲ 2023-24 ਦੌਰਾਨ ਕੀਤੇ ਕੰਮਾਂ ਅਤੇ ਵਿੱਤੀ ਸਾਲ 2024 -25 ਦੌਰਾਨ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੌਮੀ ਬਾਗਬਾਨੀ ਮਿਸ਼ਨ ਅਧੀਨ ਬਾਗਬਾਨੀ ਨੂੰ ਵਿਕਸਿਤ ਕਰਨ ਵਾਸਤੇ 02 ਕਰੋੜ 79 ਲੱਖ 34 ਹਜਾਰ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਬਜਟ ਨਾਲ ਨਵੇਂ ਬਾਗ, ਹਾਈਬ੍ਰਿਡ ਸਬਜੀਆਂ, ਸੈਡ ਨੈੱਟ ਹਾਊਸ, ਪਲਾਸਟਿਕ ਟੰਨਲ, ਮਲਚਿੰਗ, ਵਰਮੀ ਕੰਪੋਸਟ, ਮਸ਼ੀਨਰੀ, ਕੋਲਡ ਸਟੋਰੇਜ ਆਦਿ ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਕਿਸਾਨਾਂ ਨੂੰ ਪ੍ਰੌਟੋਕਟਿਡ ਕਲਟੀਵੇਸ਼ਨ, ਫੁੱਲਾਂ ਦੀ ਕਾਸ਼ਤ , ਬਾਗਬਾਨੀ ਨਾਲ ਸਬੰਧਤ ਮਸ਼ੀਨਰੀ , ਪੈਕ ਹਾਊਸ, ਬੀ-ਕੀਪਿੰਗ, ਹਾਈਬ੍ਰਿਡ ਸਬਜੀਆਂ ਦੀ ਕਾਸ਼ਤ ਲਈ ਸਬਸਿਡੀ ਮੁਹਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਚਾਲੂ ਸਾਲ ਦੌਰਾਨ ਹਾਈਬ੍ਰਿਡ ਸਬਜੀਆਂ , ਬੀ-ਕੀਪਿੰਗ , ਬਾਗਬਾਨੀ ਮਸ਼ੀਨਰੀ ਅਤੇ ਟੀਸ਼ੂ ਕਲਚਰ ਲੈਬ ਤੇ ਕੁੱਲ 91 ਲੱਖ 62 ਹਜ਼ਾਰ 790 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪ੍ਰੋਟੈਕਟਿਡ ਕਲਟੀਵੇਸ਼ਨ , ਨਵਾਂ ਬਾਗ, ਪੈਕ ਹਾਊਸ , ਸੈਡ ਨੈੱਟ ਹਾਊਸ ਅਤੇ ਸੈਲਫ ਪ੍ਰੋਪੈਲਡ ਮਸ਼ੀਨਰੀ ਦੇ ਕੇਸ ਉਪਦਾਨ ਲਈ ਭੇਜੇ ਜਾ ਚੁੱਕੇ ਹਨ।
ਇਸ ਮੀਟਿੰਗ ਵਿੱਚ ਸਾਲ 2025-26 ਦੇ ਐਕਸ਼ਨ ਪਲਾਨ ਬਾਰੇ ਸਾਰੇ ਕਮੇਟੀ ਮੈਂਬਰਾਂ ਨਾਲ ਸਲਾਹ ਕੀਤੀ ਗਈ ਅਤੇ ਉਹਨਾਂ ਦੇ ਸੁਝਾਅ ਲਏ ਗਏ । ਇਸ ਉਪਰੰਤ ਸਾਲ 2025-26 ਦੇ ਐਕਸ਼ਨ ਪਲਾਨ ਨੂੰ ਵੀ ਮਨਜੂਰ ਕੀਤਾ ਗਿਆ।
ਇਸ ਮੀਟਿੰਗ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰੀ ਜਗਦੀਪ ਸਿੰਘ, ਅਗਾਂਹਵਧੂ ਕਿਸਾਨ ਜਗਜੀਵਨ ਸਿੰਘ,ਗਗਨਦੀਪ ਸਿੰਘ ,ਗੁਰਵਿੰਦਰ ਸਿੰਘ ,ਜਤਿੰਦਰ ਸੂਦ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।