ਔਰਤ ਨੇ ਨਹੀਂ ਝੱਲੀ ਐਨਆਰਆਈ ਦੀ ਮਖੌਲਬਾਜੀ ਤਾਂ ਛੁਰੀਆ ਮਾਰ ਕੇ ਕਰਤਾ ਕਤਲ
ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025 - ਗੁਰਦਾਸਪੁਰ ਪੁਲਸ ਦੇ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਨਵਾਂ ਬਹਾਦਰ ’ਚ 8 ਸਾਲਾਂ ਬਾਅਦ ਆਏ ਇਕ ਐੱਨ.ਆਰ.ਆਈ ਵਿਅਕਤੀ ਨੇ ਮਾਮੂਲੀ ਤੋਂ ਬਾਅਦ ਇਕ 48 ਸਾਲਾਂ ਔਰਤ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਨੇ ਉਕਤ ਐੱਨ.ਆਰ.ਆਈ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਅਨੁਸਾਰ ਪਿੰਡ ਨਵਾਂ ਬਹਾਦਰ ਦੀ ਰਹਿਣ ਵਾਲੀ 48 ਸਾਲਾਂ ਔਰਤ ਸਲਿੰਦਰ ਕੌਰ ਨਾਲ ਕੁਝ ਦਿਨ ਪਹਿਲਾ ਪਿੰਡ ਦੇ ਹੀ ਇੱਕ ਐਨਆਰਆਈ ਨੌਜਵਾਨ ਨਰਿੰਜਣ ਸਿੰਘ ਵੱਲੋਂ ਮਖੌਲਬਾਜੀ ਕੀਤੀ ਗਈ ਸੀ, ਜਿਸ ਦਾ ਮ੍ਰਿਤਕਾ ਸਲਿੰਦਰ ਕੌਰ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸੇ ਰੰਜਿਸ਼ ਤਹਿਤ ਨਰਿੰਜਣ ਸਿੰਘ ਪੁੱਤਰ ਚਰਨ ਸਿੰਘ ਨੇ ਬੀਤੀ ਰਾਤ ਗੁਆਂਡ ਦੀ ਇੱਕ ਹਵੇਲੀ ਵਿੱਚ ਗਏ ਪਤੀ ਪਤਨੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਤਨੀ ਹਵੇਲੀ ਤੋਂ ਬਾਹਰ ਆਈ ਤਾਂ ਉਸਨੂੰ ਗਲੀ ਵਿੱਚ ਚਾਕੂ ਨਾਲ ਤਿੰਨ ਵਾਰ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਇਸ ਸਬੰਧੀ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜਖ਼ਮੀ ਔਰਤ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਦੋਸ਼ੀ ਐੱਨ.ਆਰ.ਆਈ ਨਰਿੰਜਣ ਸਿੰਘ 8 ਸਾਲਾਂ ਬਾਅਦ ਵਿਦੇਸ਼ ਗਰੀਸ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ। ਦੂਜੇ ਪਾਸੇ ਪੁਰਾਣਾ ਸ਼ਾਲਾ ਪੁਲਸ ਨੇ ਇਸ ਸਬੰਧੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਦੋਸ਼ੀ ਨਰਿੰਜਣ ਸਿੰਘ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।