ਸਾਬਕਾ ਫੌਜੀ ਰਾਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਸੰਸਕਾਰ
ਫਰੀਦਕੋਟ 7 ਜਨਵਰੀ -( ਪਰਵਿੰਦਰ ਸਿੰਘ ਕੰਧਾਰੀ ) ਸਾਬਕਾ ਫੌਜੀ ਰਾਮ ਸਿੰਘ ਦਾ ਡੋਗਰ ਬਸਤੀ ਦੇ ਸ਼ਮਸ਼ਾਨਘਾਟ ਫਰੀਦਕੋਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਫੋਜ ਦੀ ਟੁੱਕੜੀ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਦੀ ਸਲਾਮੀ ਅਤੇ ਫੁੱਲ ਮਾਲਾ ਭੇਟ ਕੀਤੀ। ਉਨ੍ਹਾਂ ਦਾ 6 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਤੋਂ ਪਿੱਛੋਂ ਪਰਿਵਾਰ ਵਿੱਚ 1 ਪੁੱਤਰ, ਦੋ ਧੀਆਂ ਅਤੇ ਪਤਨੀ ਹਨ। ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਰਜਿ ਨੰ 10 ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਟੀ, ਕੈਪਟਨ ਜੇ. ਐਸ ਮਾਨ ਆਫਿਸ ਸੈਕਟਰੀ, ਕੈਪਟਨ ਕਰਮਜੀਤ ਸਿੰਘ, ਨਾਇਬ ਸੂਬੇਦਾਰ ਪ੍ਰਭਦਿਆਲ ਸਿੰਘ ਕੈਸ਼ੀਅਰ, ਰਾਮ ਕ੍ਰਿਸ਼ਨ ਸੀਨੀਅਰ ਐਡਵਾਇਸਰ, ਗੁਰਚਰਨ ਸਿੰਘ, ਵਿਰਸਾ ਸਿੰਘ, ਨਛੱਤਰ ਸਿੰਘ, ਰਣਜੀਤ ਸਿੰਘ ਨੇ ਰਾਮ ਸਿੰਘ ਨੂੰ ਆਖਰੀ ਸਲਾਮੀ ਦਿੱਤੀ।