ਗ੍ਰਾਮ ਪੰਚਾਇਤ ਬੱਲ੍ਹੋ ਨੇ 30 ਦਸੰਬਰ ਨੂੰ ਬੁਲਾਇਆ ਗ੍ਰਾਮ ਸਭਾ ਦਾ ਆਮ ਇਜਲਾਸ
ਅਸ਼ੋਕ ਵਰਮਾ
ਰਾਮਪੁਰਾ ਫੂਲ 25 ਦਸੰਬਰ 2024 : ਗ੍ਰਾਮ ਪੰਚਾਇਤ ਬੱਲ੍ਹੋ ਨੇ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਣਾਉਣ ਲਈ ਗਾਮ ਸਭਾ ਦਾ ਆਮ ਇਜਲਾਸ 30 ਦਸੰਬਰ ਨੂੰ ਬੁਲਾਇਆ ਹੈ । ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਸਾਲ 2025-26 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਖਰੜ੍ਹਾ ਗ੍ਰਾਮ ਸਭਾ ਦੇ ਮੈਬਰਾਂ ਅੱਗੇ ਪੇਸ਼ ਕੀਤਾ ਜਾਵੇਗਾ ਤੇ ਸਭਾ ਤੋ ਪ੍ਰਵਾਨਗੀ ਲਈ ਜਾਵੇਗੀ । ਇਜਲਾਸ ਦੌਰਾਨ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਵਿੱਚੋ ਤਿੰਨ ਥੀਮਾਂ ਨੂੰ ਜੀ ਪੀ ਡੀ ਪੀ ਪਲਾਨ ਵਿੱਚ ਸ਼ਾਮਲ ਕੀਤਾ ਜਾਵੇਗਾ ।
ਗ੍ਰਾਮ ਸਭਾ ਦੇ ਆਮ ਇਜਲਾਸ ਚ ਸਕੂਲ ਵਿੱਚ ਪੜ੍ਹਾਈ ਤੇ ਖੇਡਾਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਨਕਦ ਰਾਸ਼ੀ ਦੇ ਕੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਤਰਫੋਂ ਕੀਤਾ ਜਾਵੇਗਾ । ਪਰਮਜੀਤ ਭੁੱਲਰ ਗ੍ਰਾਮ ਸੇਵਕ ਨੇ ਦੱਸਿਆ ਕਿ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਸਰਕਾਰੀ ਸਕੀਮਾਂ ਦੇ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਚੋਣ ਕਰਨਾ ਸਮਾਜਿਕ ਮੁੱਦਿਆ ਤੇ ਵਿਚਾਰ ਚਰਚਾ, ਮਗਨਰੇਗਾ ਅਤੇ ਸਾਲਿਡ ਵੇਸਟ ਮੈਨੇਜਮੈਟ ਤਹਿਤ ਪਿਟ ਬਣਾਉਣ ਦੇ ਕੰਮਾਂ ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ । ਇਜਲਾਸ ਵਿੱਚ ਭਾਗ ਲੈਣ ਵਾਲੇ ਮੈਬਰਾਂ ਨੂੰ ਲੱਕੀ ਕੂਪਨ ਰਾਹੀ ਡਰਾਅ ਕੱਢਿਆ ਜਾਵੇਗਾ ।