ਭਾਜਪਾ ਨੇ ਹਰਿਆਣਾ ਸਮੇਤ 3 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਰਵੀ ਜੱਖੂ
ਚੰਡੀਗੜ੍ਹ, 9 ਦਸੰਬਰ 2024- ਭਾਜਪਾ ਨੇ ਹਰਿਆਣਾ ਸਮੇਤ ਤਿੰਨ ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ, ਭਾਜਪਾ ਨੇ ਰਾਜ ਸਭਾ ਦੀਆਂ ਆਗਾਮੀ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਹਰਿਆਣਾ ਤੋਂ ਰੇਖਾ ਸ਼ਰਮਾ, ਆਂਧਰਾ ਪ੍ਰਦੇਸ਼ ਤੋਂ ਰਿਆਗਾ ਕ੍ਰਿਸ਼ਨਾ ਅਤੇ ਉੜੀਸਾ ਤੋਂ ਸੁਜੀਤ ਕੁਮਾਰ ਸ਼ਾਮਲ ਹਨ।