ਔਰਤਾਂ ਲਈ ਵੱਡੀ ਯੋਜਨਾ ਦੀ ਸੋਮਵਾਰ ਨੂੰ ਪਾਣੀਪਤ ਦੀ ਧਰਤੀ ਤੋਂ ਸ਼ੁਰੂਆਤ ਕਰਨਗੇ PM ਮੋਦੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
- ਮੁੱਖ ਮੰਤਰੀ ਨੇ ਪ੍ਰੋਗ੍ਰਾਮ ਦੀ ਤਿਆਰੀਆਂ ਦਾ ਕੀਤਾ ਜਾਇਜ਼ਾ
- ਮਹਿਲਾਵਾਂ ਨੁੰ ਮਜਬੂਤ ਬਨਾਉਣਾ ਕੇਂਦਰ ਤੇ ਸੂਬਾ ਸਰਕਾਰ ਦੀ ਪ੍ਰਾਥਮਿਕਤਾ
- ਕਿਸਾਨਾਂ ਦੀ ਫਸਲ ਨੂੰ ਸੌ-ਫੀਸਦੀ ਐਮਐਸਪੀ 'ਤੇ ਖਰੀਦ ਰਹੀ ਸੂਬਾ ਸਰਕਾਰ
ਚੰਡੀਗੜ੍ਹ, 7 ਦਸੰਬਰ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇਤਿਹਾਸਕਿ ਧਰਤੀ ਪਾਣੀਪਤ ਦੇ ਸੈਕਟਰ 13-17 ਵਿਚ ਸੋਮਵਾਰ ਨੂੰ ਪ੍ਰਬੰਧਿਤ ਹੋਣ ਜਾ ਰਹੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਪ੍ਰੋਗ੍ਰਾਮ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਨੂੰ ਲੈ ਕੇ ਸਰਕਾਰ ਹਮੇਸ਼ਾ ਤੋਂ ਗੰਭੀਰ ਰਹੀ ਹੈ ਤੇ ਪ੍ਰਧਾਨ ਮੰਤਰੀ ਦੀ ਮਹਿਲਾਵਾਂ ਨੂੰ ਸ ਸ਼ਕਤ ਕਰਨ ਦੀ ਪ੍ਰਾਥਮਿਕਤਾ ਰਹੀ ਹੈ। ਸਰਕਾਰ ਮਹਿਲਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਕਾਰਜ ਕਰ ਰਹੀ ਹੈ। 9 ਦਸੰਬਰ ਦੇ ਪ੍ਰੋਗ੍ਰਾਮ ਨੂੰ ਲੈ ਕੇ ਮਹਿਲਾਵਾਂ ਵਿਚ ਵਿਸ਼ੇਸ਼ ਉਤਸਾਹ ਨਜਰ ਆ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਵਿਰੇਂਦਰ ਕੁਮਾਰ ਦਹਿਆ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪਾਣੀਪਤ ਦਾ ਪ੍ਰੋਗ੍ਰਾਮ ਇਤਿਹਾਸਕ ਹੋਵੇਗਾ ਇਸ ਨੂੰ ਲੈ ਕੇ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬੀਮਾ ਸਖੀ ਯੋਜਨਾ ਨਾਲ ਮਹਿਲਾਵਾਂ ਹੋਰ ਸੜਕਤ ਹੋਣਗੀਆਂ ਅਤੇ ਰੁਜਗਾਰ ਦੇ ਨਵੇਂ ਮੌਕੇ ਸ੍ਰਿਜਤ ਹੋਣਗੇ। ਸੈਲਫ ਹੈਲਪ ਗਰੁੱਪ ਰਾਹੀਂ ਵੀ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਅੱਗੇ ਵਧਾਉਣਾ ਸਰਕਾਰ ਦੀ ਪ੍ਰਾਥਮਿਕਤਾ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਬਿੱਲ ਪਾਸ ਕਰ ਕੇ ਮਹਿਲਾਵਾਂ ਨੂੰ ਹੋਰ ਸੜਕਤ ਬਣਾਇਆ ਹੈ। ਕੁੱਝ ਰਾਜਨੀਤਕ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ ਪਰ ਹੁਣ ਮਹਿਲਾਵਾਂ ਨੂੰ ਹੋਰ ਸਸ਼ਕਤ ਬਨਾਉਣ ਲਈ ਸਰਕਾਰ ਕੰਮ ਕਰ ਰਹੀ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ 2015 ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀਪਤ ਦੀ ਇਤਿਹਾਸਿਕ ਧਰਤੀ ਤੋਂ ਬੇਟੀ ਬਚਾਓ-ਬੇਟੀ ਪੜਾਓ ਦਾ ਵੱਡਾ ਸੰਦੇਸ਼ ਦਿੱਤਾ ਸੀ, ਜਿਸ ਦਾ ਲਾਭ ਲੱਖਾਂ ਮਹਿਲਾਵਾਂ ਨੂੰ ਮਿਲ ਰਿਹਾ ਹੈ। ਪ੍ਰੋਗ੍ਰਾਮ ਦੇ ਬਾਅਦ ਬੇਟੀਆਂ ਨੂੰ ਸੁਰੱਖਿਆ ਮਿਲੀ ਅਤੇ ਲੱਖਾਂ ਬੇਟੀਆਂ ਨੂੰ ਜੀਵਨ ਦਾਨ ਮਿਲਿਆ।
ਮੁੱਖ ਮੰਤਰੀ ਨੇ ਮੀਡੀਆਪਰਸਨ ਨਾਲ ਗਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਮਜਬੂਤੀ ਨਾਲ ਕੰਮ ਕਰ ਰਹੀ ਹੈ। ਕੁੱਝ ਰਾਜਨੀਤਕ ਪਾਰਟੀ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ, ਜਿਸ ਵਿਚ ਉਹ ਸਫਲ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨੇ ਮਜਬੁਤੀ ਤੇ ਤੇਜੀ ਨਾਲ ਕਿਸਾਨਾਂ ਦੇ ਹਿੱਤ ਵਿਚ ਫੈਸਲੇ ਕੀਤੇ ਹਨ । ਕਿਸਾਨਾਂ ਨੂੰ ਸਸ਼ਕਤ ਕੀਤਾ ਹੈ। ਕਿਸਾਨਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀ ਸੁੌ-ਫੀਸਦੀ ਫਸਲ ਐਮਐਸਪੀ 'ਤੇ ਖਰੀਦੀ ਜਾ ਰਹੀ ਹੈ। ਐਮਐਸਪੀ ਦਾ ਲਾਭ ਛੋਟੇ ਕਿਸਾਨਾਂ ਨੂੰ ਵੀ ਮਿਲ ਰਿਹਾ ਹੈ। ਇਸ ਵਿਚ ਸਬਜੀ ਵਾਲੇ ਕਿਸਾਨ ਮੁੱਖ ਰੂਪ ਨਾਲ ਸ਼ਾਮਿਲ ਹਨ।
ਇਸ ਮੌਕੇ 'ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਇਕ ਪ੍ਰਸਾਦ ਵਿਜ ਅਤੇ ਸਾਬਕਾ ਸਾਂਸਦ ਸ੍ਰੀ ਸੰਜੈ ਭਾਟਿਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।