Ram Rahim: ਰਾਮ ਰਹੀਮ 7 ਸਾਲਾਂ ਬਾਅਦ ਪੁੱਜੇ ਸਿਰਸਾ ਡੇਰੇ! ਪ੍ਰੇਮੀਆਂ ਨੂੰ ਦਿੱਤਾ ਵੱਡਾ ਸੰਦੇਸ਼ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਸਿਰਸਾ 28 ਜਨਵਰੀ 2025- ਜੇਲ ਤੋਂ ਬਾਹਰ ਆਉਂਦੇ ਹੀ ਗੁਰਮੀਤ ਰਾਮ ਰਹੀਮ ਦਾ ਪਹਿਲਾ ਵੀਡੀਓ ਸੰਦੇਸ਼ ਵੀ ਆ ਗਿਆ ਹੈ। ਪੈਰੋਲ ਮਿਲਣ ਤੋਂ ਬਾਅਦ ਬਾਬਾ ਰੋਹਤਕ ਦੀ ਸੁਨਾਰੀਆ ਜੇਲ੍ਹ ਛੱਡ ਕੇ ਸਿਰਸਾ ਡੇਰੇ ਪਹੁੰਚੇ ਅਤੇ ਉਥੋਂ ਆਪਣੇ ਸ਼ਰਧਾਲੂਆਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਸੰਦੇਸ਼ ਵਿੱਚ ਕਿਹਾ ਕਿ ਸ਼ਰਧਾਲੂ ਅਜੇ ਡੇਰੇ ਵਿੱਚ ਨਾ ਆਉਣ। ਜਿਵੇਂ ਸੇਵਾਦਾਰ ਕਹਿੰਦਾ ਹੈ, ਉਸੇ ਤਰ੍ਹਾਂ ਕਰੋ। ਸੇਵਾਦਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਠੀਕ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ 30 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਅੱਜ ਸਵੇਰੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ।
ਦੱਸ ਦੇਈਏ ਕਿ ਸਾਲ 2017 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ 11 ਵਾਰ ਰੋਹਤਕ ਦੀ ਸੁਨਾਰੀਆ ਜੇਲ 'ਚ ਜਾ ਕੇ ਜੇਲ 'ਚੋਂ ਬਾਹਰ ਆਇਆ ਸੀ ਪਰ 7 ਸਾਲਾਂ 'ਚ ਉਹ ਸਿਰਸਾ ਡੇਰੇ 'ਚ ਨਹੀਂ ਆ ਸਕਿਆ। ਕਿਉਂਕਿ ਉਸ ਨੂੰ ਇਸ ਡੇਰੇ 'ਚ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ, ਪਰ ਹੁਣ 12ਵੀਂ ਵਾਰ ਪੈਰੋਲ 'ਤੇ ਗੁਰਮੀਤ ਰਾਮ ਰਹੀਮ ਨੂੰ ਸਿਰਸਾ ਡੇਰੇ 'ਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ।
ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਨੂੰ ਸਿਰਸਾ ਡੇਰੇ 'ਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਸ਼ਰਤ 'ਤੇ ਕਿ ਉਹ ਕੋਈ ਇਕੱਠ ਨਹੀਂ ਕਰਨਗੇ ਅਤੇ ਨਾ ਹੀ ਸ਼ਰਧਾਲੂਆਂ ਨਾਲ ਸਰੀਰਕ ਤੌਰ 'ਤੇ ਆਹਮੋ-ਸਾਹਮਣੇ ਹੋਣਗੇ। ਇਸ ਲਈ ਡੇਰੇ 'ਤੇ ਪਹੁੰਚਦਿਆਂ ਹੀ ਉਨ੍ਹਾਂ ਨੇ ਸੰਗਤਾਂ ਨੂੰ ਵੀਡੀਓ ਸੰਦੇਸ਼ ਜਾਰੀ ਕੀਤਾ।