Holiday Cancel: 30 ਅਪ੍ਰੈਲ ਦੀ ਗਜ਼ਟਿਡ ਛੁੱਟੀ ਰੱਦ
ਚੰਡੀਗੜ੍ਹ, 24 ਅਪ੍ਰੈਲ-ਹਰਿਆਣਾ ਵਿੱਚ ਹੁਣ ਆਗਾਮੀ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤਿਆ 'ਤੇ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਜਾਰੀ ਨੋਟਿਫ਼ਿਕੇਸ਼ਨ ਵਿੱਚ ਕਿਹਾ ਗਿਆ ਕਿ 26 ਦਸੰਬਰ, 2024 ਨੂੰ ਜਾਰੀ ਨੋਟਿਫ਼ਿਕੇਸ਼ਨ ਵਿੱਚ ਅੰਸ਼ਕ ਸੋਧ ਕਰਦੇ ਹੋਏ, ਅਕਸ਼ੈ ਤ੍ਰਿਤਿਆ ਦੇ ਮੌਕੇ 'ਤੇ ਅਲਾਨੀ ਗਈ ਗਜ਼ਟਿਡ ਛੁੱਟੀ ਨੂੰ ਰੱਦ ਕੀਤਾ ਜਾਂਦਾ ਹੈ, ਕਿਉਂਕਿ ਇਹ ਅਣਜਾਨੇ ਵਿੱਚ ਲਿਖਿਆ ਗਿਆ ਸੀ।