BREAKING: ਟਰਾਂਸਜੈਂਡਰਾਂ ਅਤੇ ਦਲਿਤਾਂ ਲਈ ਵੱਡੇ ਐਲਾਨ! ਕਾਂਗਰਸ ਵੱਲੋਂ ਦਿੱਲੀ ਚੋਣਾਂ ਲਈ ਮੈਨੀਫੈਸਟੋ ਜਾਰੀ
ਨਵੀਂ ਦਿੱਲੀ, 29 ਜਨਵਰੀ 2025- ਦਿੱਲੀ ਵਿਧਾਨ ਸਭਾ ਚੋਣਾਂ 2025 ਦੀ ਵੋਟਿੰਗ ਲਈ ਸਿਰਫ਼ ਕੁੱਝ ਦਿਨ ਬਾਕੀ ਹਨ। ਭਾਜਪਾ ਅਤੇ 'ਆਪ' ਪਹਿਲਾਂ ਹੀ ਦਿੱਲੀ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਚੁੱਕੇ ਹਨ। ਅੱਜ ਕਾਂਗਰਸ ਨੇ ਦਿੱਲੀ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।
ਇਨ੍ਹਾਂ 5 ਗਰੰਟੀਆਂ ਤੋਂ ਇਲਾਵਾ, ਪਾਰਟੀ ਨੇ 100 ਇੰਦਰਾ ਕੰਟੀਨ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਇੰਦਰਾ ਕੰਟੀਨ ਰਾਹੀਂ 5 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਟਰਾਂਸਜੈਂਡਰ ਸ਼੍ਰੇਣੀ ਨੂੰ ਸਕਾਲਰਸ਼ਿਪ ਤੋਂ ਲੈ ਕੇ ਹੋਸਟਲ ਤੱਕ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਪਾਰਟੀ ਨੇ ਦਲਿਤ ਭਾਈਚਾਰੇ ਲਈ ਮੁਫ਼ਤ ਚਾਰ ਧਾਮ ਯਾਤਰਾ ਦਾ ਵੀ ਵਾਅਦਾ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਪਹਿਲਾਂ ਹੀ ਦਿੱਲੀ ਚੋਣਾਂ ਸੰਬੰਧੀ 5 ਗਰੰਟੀਆਂ ਜਾਰੀ ਕਰ ਚੁੱਕੀ ਹੈ। ਜਿਸ ਵਿੱਚ ਕਾਂਗਰਸ ਨੇ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ, 25 ਲੱਖ ਰੁਪਏ ਦਾ ਸਿਹਤ ਬੀਮਾ, ਬੇਰੁਜ਼ਗਾਰ ਨੌਜਵਾਨਾਂ ਨੂੰ 8500 ਰੁਪਏ ਪ੍ਰਤੀ ਮਹੀਨਾ, ਮਹਿੰਗਾਈ ਤੋਂ ਰਾਹਤ ਲਈ 500 ਰੁਪਏ ਵਿੱਚ ਸਲੰਡਰ, 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।
ਕਾਂਗਰਸ ਦੇ 5 ਵੱਡੇ ਵਾਅਦੇ ਪੜ੍ਹੋ
1. ਮਹਿੰਗਾਈ ਰਾਹਤ ਯੋਜਨਾ- ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਲੰਡਰ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ, ਪਾਰਟੀ ਨੇ ਹਰ ਮਹੀਨੇ ਇੱਕ ਮੁਫ਼ਤ ਰਾਸ਼ਨ ਕਿੱਟ ਦੇਣ ਦਾ ਵਾਅਦਾ ਕੀਤਾ ਹੈ ਜਿਸ ਵਿੱਚ 5 ਕਿੱਲੋ ਚੌਲ, 1 ਕਿੱਲੋ ਤੇਲ, 6 ਕਿੱਲੋ ਦਾਲ, 250 ਗ੍ਰਾਮ ਚਾਹ ਪੱਤੀ, 1 ਕਿੱਲੋ ਖੰਡ ਸ਼ਾਮਲ ਹੈ।
2. ਸਿਹਤ ਬੀਮਾ- ਕਾਂਗਰਸ ਨੇ ਦਿੱਲੀ ਦੇ ਲੋਕਾਂ ਨੂੰ 25 ਲੱਖ ਰੁਪਏ ਦੀ ਮੁਫ਼ਤ ਇਲਾਜ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚ ਮੁਫ਼ਤ ਦਵਾਈਆਂ ਅਤੇ ਟੈੱਸਟ ਵੀ ਸ਼ਾਮਲ ਹਨ।
3. ਪਿਆਰੀ ਦੀਦੀ ਯੋਜਨਾ- ਇਸ ਯੋਜਨਾ ਦੇ ਤਹਿਤ, ਕਾਂਗਰਸ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ।
4. ਮੁਫ਼ਤ ਬਿਜਲੀ ਯੋਜਨਾ- ਇਸ ਯੋਜਨਾ ਦੇ ਤਹਿਤ ਪਾਰਟੀ ਨੇ ਸਾਰੇ ਯੋਗ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ।
5. ਉਡਾਣ ਯੋਜਨਾ- ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਇੱਕ ਸਾਲ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤਹਿਤ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ।