ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਦੀਪਕ ਜੈਨ
ਜਗਰਾਉਂ, 21 ਜਨਵਰੀ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਅੱਜ ਇੱਕ ਨਸ਼ਾ ਤਸਕਰ ਨੂੰ 505 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਖਿਲਾਭ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਸਭ ਇੰਸਪੈਕਟਰ ਗੁਰਸੇਵਕ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸਤ ਅਤੇ ਚੈਕਿੰਗ ਸ਼ੱਕੀ ਪੁਰਸਾਂ ਦੇ ਸੰਬੰਧ ਵਿੱਚ ਬਸ ਅੱਡਾ ਪਿੰਡ ਰਾਮਗੜ੍ਹ ਭੁੱਲਰ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਹਰਜਿੰਦਰ ਸਿੰਘ ਉਰਫ ਬੋਬੀ ਪੁੱਤਰ ਬਲਬੀਰ ਸਿੰਘ ਬਾਸੀ ਪਿੰਡ ਰਹੀਮੇ ਕੇ ਉਤਾੜ ਜਿਲਾ ਫਿਰੋਜ਼ਪੁਰ ਜੋ ਕੀ ਨਸ਼ਾ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਇਲਾਕੇ ਵਿੱਚ ਵੱਡੀ ਤਾਦਾਦ ਵਿੱਚ ਹੈਰੋਇਨ ਲੈ ਕੇ ਵੇਚਣ ਵਾਸਤੇ ਆਇਆ ਹੋਇਆ ਹੈ ਅਤੇ ਪਿੰਡ ਅਮਰਗੜ ਕਲੇਰ ਦੇ ਬੱਸ ਅੱਡੇ ਨਜਦੀਕ ਖੜਾ ਗਾਹਕਾਂ ਦੀ ਇੰਤਜ਼ਾਰ ਕਰ ਰਿਹਾ ਹੈ।
ਜਿਸ ਨੂੰ ਮੌਕੇ ਤੇ ਜਾ ਕੇ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਪਾਸੋਂ 505 ਗ੍ਰਾਮ ਹੀਰੋਇਨ ਅਤੇ ਇੱਕ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਏ ਹਨ। ਦੋਸ਼ੀ ਆਪਣੇ ਨਾਲ ਪਲਾਸਟਿਕ ਦੀਆਂ ਛੋਟੀਆਂ ਛੋਟੀਆਂ ਲਿਫਾਫੀਆਂ ਵੀ ਲਈ ਫਿਰਦਾ ਸੀ ਜਿਸ ਵਿੱਚ ਉਸ ਨੇ ਹੀਰੋਇਨ ਤੋਲ ਕੇ ਬਿਕਰੀ ਕਰਨੀ ਸੀ। ਦੋਸ਼ੀ ਦੇ ਖਿਲਾਫ ਥਾਨਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।