ਸੀ ਜੀ ਸੀ ਮੋਹਾਲੀ ਨੇ ਦੇਸ਼ ਦੇ ਸਭ ਤੋਂ ਵੱਡੇ ਹਿਊਮਨ ਇਨਕਿਉਬੇਟਰ ਲੋਗੋ ਫਾਰਮੇਸ਼ਨ ਬਣਾਉਣ ਦਾ ਰਿਕਾਰਡ ਬਣਾਇਆ
ਹਰਜਿੰਦਰ ਸਿੰਘ ਭੱਟੀ
- 6,965 ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇਹ ਨਿਵੇਕਲਾ ਇਤਿਹਾਸ ਬਣਾਇਆ
ਮੋਹਾਲੀ, 05 ਮਾਰਚ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਮੋਹਾਲੀ, ਝੰਜੇੜੀ ਨੇ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਭਾਰਤ ਵਿਚ ਸਭ ਤੋਂ ਵੱਡੀ ਹਿਊਮਨ ਫਾਰਮੇਸ਼ਨ ਆਉਟਲਾਈਨ ਆਫ਼ ਐਨ ਇਨਕਿਉਬੇਟਰ ਲੋਗੋ ਬਣਾਇਆਂ ਹੈ।6,965 ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਉਮੀਦਵਾਰ ਉੱਦਮੀਆਂ ਨੇ ਇਕੱਠੇ ਹੋਕੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ, ਜਿਸ ਨੂੰ 1 ਘੰਟਾ, 37 ਮਿੰਟ ਅਤੇ 43 ਸਕਿੰਟ ਵਿਚ ਪੂਰਾ ਕੀਤਾ ਗਿਆ।ਇੰਕਿਊਬੇਟਰ ਦਾ ਲੋਗੋ ਆਮ ਤੌਰ 'ਤੇ ਨਵੇਂ ਜੀਵਨ, ਵਿਕਾਸ, ਅਤੇ ਨਵੀਂ ਸ਼ੁਰੂਆਤਾਂ ਦਾ ਪ੍ਰਤੀਕ ਹੁੰਦਾ ਹੈ। ਇਹ ਨਵਾਂ ਰਿਕਾਰਡ ਉਦੱਮਸ਼ੀਲਤਾ ਅਤੇ ਨਵੀਨਤਮ ਖੋਜ ਵਾਲੀ ਸੋਚ ਵੱਲ ਸੀ ਜੀ ਸੀ ਮੋਹਾਲੀ, ਝੰਜੇੜੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਉਪਰਾਲਾ ਸੀ ਜੀ ਸੀ ਦੇ ਵੈਂਚਰਨੈਸਟ ਦੇ ਬਿਜ਼ਨਸ ਇਨਕਿਊਬੇਟਰ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਇਨਾਂ ਇਕੱਠੇ ਹੋਏ 6965 ਵਿਦਿਆਰਥੀਆਂ ਨੇ ਮਨੁੱਖੀ ਬਿਹਤਰੀਨ ਤਰੀਕੇ ਲੜੀਵਾਰ ਤਰੀਕੇ ਨਾਲ ਗਰੁੱਪ ਦਾ ਲੋਗੋ ਤਿਆਰ ਕੀਤਾ।
ਸੀ ਜੀ ਸੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਵਿਚ ਅਸੀਂ ਸਿਰਫ਼ ਸਿੱਖਿਆ ਨਹੀਂ ਦਿੰਦੇ, ਬਲਕਿ ਦੂਰ ਅੰਦੇਸ਼ੀ ਵਾਲੇ ਵਿਦਿਆਰਥੀ ਤਿਆਰ ਕਰਦੇ ਹਾਂ। ਇਹ ਇਤਿਹਾਸਕ ਉਪਰਾਲਾ ਸਿਰਫ਼ ਨੰਬਰਾਂ ਬਾਰੇ ਨਹੀਂ ਹੈ, ਬਲਕਿ ਇਹ ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਕਾਦਮਿਕ ਅਤੇ ਉਦਯੋਗ ਵਿਚ ਨਵੇਂ ਮਾਪਦੰਡ ਸਥਾਪਿਤ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ ਹੈ।
ਇਸ ਦੌਰਾਨ ਆਸਮਾਨ ਤੋਂ ਪੱਛੀ ਝਾਤ ਰਹੀ ਵਿਖਾਏ ਦਿਤੇ ਹਵਾਈ ਦ੍ਰਿਸ਼ਾਂ ਨੇ ਇਸ ਮਨੁੱਖੀ ਦਿਮਾਗ਼ ਦੀ ਸ਼ਾਨਦਾਰ ਪ੍ਰਦਰਸ਼ਨ ਨੇ ਸਭ ਨੂੰ ਪ੍ਰਭਾਵਿਤ ਕੀਤਾ। ਇਹ ਇਤਿਹਾਸਕ ਉਪਰਾਲਾ ਸਿਰਫ਼ ਇੱਕ ਸੰਖਿਆਤਮਿਕ ਜਿੱਤ ਨਹੀਂ, ਬਲਕਿ ਸੰਘਰਸ਼, ਮਿਹਨਤ ਅਤੇ ਸ਼ਾਨਦਾਰਤਾ ਪ੍ਰਤੀ ਇੱਕ ਅਟੁੱਟ ਸਮਰਪਣ ਦਾ ਪ੍ਰਤੀਕ ਬਣ ਨਿਬੜਿਆ।