ਸਿਹਤ ਕੇਂਦਰ ਨੰਦਪੁਰ ਅਤੇ ਕਲੋੜ ਦੇ ਅਚਨਚੇਤ ਦੌਰੇ ਦੌਰਾਨ ਕੀਤੀਆਂ ਜ਼ਰੂਰੀ ਹਦਾਇਤਾਂ ਜਾਰੀ
ਸਿਹਤ ਵਿਭਾਗ ਉੱਚ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ — ਡਾ.ਨਵਦੀਪ ਕੋਰ
ਫਤਿਹਗੜ ਸਾਹਿਬ/ ਬੱਸੀ ਪਠਾਣਾ- ਸਿਵਲ ਸਰਜਨ ਡਾ.ਦਵਿੰਦਰਜੀਤ ਕੋਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੋਰ ਨੇ ਦੱਸਿਆ ਕਿ ਸਿਹਤ ਵਿਭਾਗ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਉੱਚੇ ਅਤੇ ਤਸੱਲੀਬਖਸ਼ ਮਿਆਰ ਨੂੰ ਬਣਾਈ ਰੱਖਣ ਲਈ ਹਮੇਸ਼ਾ ਤੱਤਪਰ ਹੈ। ਇਸ ਲਈ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਣਨ ਲਈ ਸਿਹਤ ਕੇਂਦਰ ਨੰਦਪੁਰ ਅਤੇ ਸਿਹਤ ਕੇਂਦਰ ਕਲੋੜ ਦਾ ਦੌਰਾ ਕੀਤਾ। ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੋਰ ਨੇ ਕਿਹਾ ਕਿ ਅੱਜ ਉਹਨਾਂ ਨੇ ਸਮੂਹ ਸਟਾਫ ਨੂੰ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਨੁੰ ਬਿਹਤਰ ਢੰਗ ਨਾਲ ਦੇਣ, ਸਿਹਤ ਕੇਂਦਰਾ ਦੇ ਸਮੂਹ ਸਟਾਫ ਨੂੰ ਆਪਣੀ ਡਿਊਟੀ ਪ੍ਰਤੀ ਜਿੰਮੇਵਾਰ ਅਤੇ ਪੰਜਾਬ ਸਰਕਾਰ ਦੀ ਲੋਕਾ ਪ੍ਰਤੀ ਵਚਨਬੱਧਤਾ ਨੂੰ ਹੁੰਗਾਰਾ ਦੇਣ ਲਈ ਚਰਚਾ ਕੀਤੀ । ਇਸ ਮੋਕੇ ਚਰਚਾ ਵਿੱਚ ਸਿਹਤ ਕੇਂਦਰਾ ਦੀ ਸਾਫ ਸਫਾਈ, ਸਟਾਫ ਦੀ ਹਾਜਰੀ, ਮਰੀਜ ਦੀ ਪਰਚੀ ਤੇ ਪੂਰਨ ਜਾਣਕਾਰੀ, ਦਵਾਈਆਂ ਤੇ ਲੈਬ ਟੈਸਟ ਦੀ ਪੂਰੀ ਜਾਣਕਾਰੀ ਦਰਜ ਕਰਨਾ ਯਕੀਨੀ ਬਨਾਉਣ ਲਈ ਕਿਹਾ। ਡਾ.ਨਵਦੀਪ ਨੇ ਸਿਹਤ ਟੀਚਿਆਂ ਦੀ ਜਾਂਚ ਕਰ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਤੇ ਟੀਚਿਆਂ ਨੂੰ ਪੂਰਾ ਕਰਨਾ ਯਕੀਨੀ ਬਨਾਉਣ। ਗਰਭਵਤੀ ਅੋਰਤਾਂ ਦੀ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰ ਆਰ.ਸੀ.ਐਚ ਪੋਰਟਲ ਤੇ ਐਂਟਰੀ ਕਰਵਾਉਣਾ ਯਕੀਨੀ ਬਨਾਉਣ। ਇਸ ਮੌਕੇ ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ’ਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ’ਚ ਜਣੇਪਾ ਕਰਵਾਉਣ ਲਈ ਉਤਸਾਹਿਤ ਕੀਤਾ। ਇਸ ਮੋਕੇ ਤੇ ਡਾ.ਜਸਮੀਤ ਕੋਰ ਹਾਜਰ ਸਨ।