ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ
ਪ੍ਰਸਿੱਧ ਸ਼ਾਇਰ ਇੰਦਰਜੀਤ ਧਾਮੀ ਨੂੰ ਦਿੱਤਾ ਜਾਵੇਗਾ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’
ਹਰਦਮ ਮਾਨ
ਸਰੀ, 17 ਦਸੰਬਰ 2025-ਗ਼ਜ਼ਲ ਮੰਚ ਸਰੀ ਵੱਲੋਂ 21 ਦਸੰਬਰ 2025 (ਐਤਵਾਰ) ਨੂੰ ਦੁਪਹਿਰ 1.30 ਵਜੇ ਫ਼ਲੀਟਵੁਡ ਕਮਿਊਨਿਟੀ ਸੈਂਟਰ (15996 84 ਐਵੇਨਿਊ, ਸਰੀ) ਵਿੱਚ ਦੂਜਾ ਕਵਿਤਾ ਸਮਾਗਮ ‘ਕਾਵਸ਼ਾਰ’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਇਸ ਵਾਰੀ ਦਾ ‘ਕਾਵਸ਼ਾਰ’ ਪ੍ਰੋਗਰਾਮ ਗ਼ਜ਼ਲ ਮੰਚ ਸਰੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਨੌਜਵਾਨ ਕਵੀਆਂ ਵੱਲੋਂ ਇਸ ਵਾਸਤੇ ਬੇਹੱਦ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਇਸ ਕਾਵਿ ਸਮਾਗਮ ਵਿੱਚ ਜਸਪਾਲ ਮਠਾਰੂ, ਰੂਬੀ ਔਲਖ, ਡਾ. ਦਵਿੰਦਰ ਕੌਰ, ਜਸਬੀਰ ਮਾਨ, ਸੁਖਪ੍ਰੀਤ ਬੱਡੋਂ, ਅਮਰਜੀਤ ਸ਼ਾਂਤ, ਅਯੁਸ਼ ਅਰੋੜਾ, ਸ਼ਾਨ ਗਿੱਲ, ਦਲਜੀਤ ਖੋਸਲਾ, ਸ਼ਿਵਾਲਿਕਾ, ਸੋਨਲ ਕੌਰ, ਪਰਮਿੰਦਰ ਸਵੈਚ, ਪ੍ਰੇਮਦੀਪ, ਹਰਪ੍ਰੀਤ ਐਸ. ਧਾਲੀਵਾਲ, ਗੁਰਸਾਹਿਬ ਸਿੰਘ, ਸੰਦੀਪ ਐਸ. ਗਿੱਲ, ਗੁਰਜੀਵਨ ਸਿੰਘ, ਜਸਵੰਤ ਕੇ. ਰਾਣਾ, ਹਰਮਨਪ੍ਰੀਤ ਸਿੰਘ, ਮੀਨੂ ਬਾਵਾ, ਪ੍ਰੀਤ ਬੈਂਸ, ਮਹਿੰਦਰਪਾਲ ਪਾਲ, ਨਰਿੰਦਰ ਬਾਹੀਆ, ਮਨਜਿੰਦਰ ਐਸ. ਘੁਮਾਣ, ਡਾ. ਦਿਲਬਾਗ ਰਾਣਾ, ਸ਼ੁੱਭਪ੍ਰੀਤ ਸਿੰਘ, ਕੁਲਵਿੰਦਰ ਕੌਰ, ਸਾਧਿਕ ਪ੍ਰੀਤ ਸਿੰਘ, ਅਭਿਸ਼ੇਕ, ਬਲਤੇਜ ਬਰਾੜ, ਨਵਦੀਪ ਬਰਾੜ ਅਤੇ ਜੈਦੀਪ ਸਿੰਘ ਸ਼ਿਰਕਤ ਕਰਨਗੇ।
ਪ੍ਰੋਗਰਾਮ ਦੌਰਾਨ ਪ੍ਰਸਿੱਧ ਸ਼ਾਇਰ ਇੰਦਰਜੀਤ ਧਾਮੀ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਗ਼ਜ਼ਲ ਮੰਚ ਸਰੀ ਵੱਲੋਂ ਸਾਰੇ ਸਾਹਿਤ–ਪ੍ਰੇਮੀਆਂ ਨੂੰ ਇਸ ਸਾਹਿਤਕ ਮਹਿਫ਼ਲ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ।