ਸਪੀਕਰ ਸੰਧਵਾਂ ਨੇ ਰੱਖਿਆ ਪਾਈਪਲਾਈਨ ਦਾ ਨੀਂਹ ਪੱਥਰ
ਲਗਭਗ 83 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਵਿਛਾਈ ਪਾਈਪਲਾਈਨ-ਸੰਧਵਾਂ
10 ਲੱਖ ਰੁਪਏ ਦੀ ਲਾਗਤ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰ 21 ਅਪ੍ਰੈਲ () ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਭਾਣਾ ਵਿਖੇ 83 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਪਾਈਪਲਾਈਨ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ 10 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ ਇਸ ਲਈ ਅੱਜ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਇਸ ਪਾਈਪਲਾਈਨ ਦਾ ਨੀਂਹ ਪੱਥਰ ਰੱਖਿਆ ਹੈ ਜੋ ਕਿ ਲਗਭਗ 83 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਭਾਣਾ ਵਿਖੇ ਪਾਈਪ ਲਾਈਨ ਪੈਣ ਨਾਲ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚੇਗਾ, ਜਿਸ ਨਾਲ ਫਸਲ ਦਾ ਝਾੜ ਵਧੀਆ ਹੋਵੇਗਾ ਤੇ ਕਿਸਾਨਾਂ ਨੂੰ ਨਿਰਵਿਘਨ ਸਿੰਚਾਈ ਸਹੂਲਤ ਮਿਲੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਪਿਛਲੇ ਸਮੇਂ ਵਿੱਚ ਸ਼ੁਰੂ ਕੀਤੇ ਸੀਵਰੇਜ ਦੀ ਪਾਈਪਲਾਈਨ ਦਾ ਕੰਮ ਪੂਰਾ ਹੋਣ ਮਗਰੋਂ ਅੱਜ ਪਾਈਪਲਾਈਨ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜਾਤ ਮਿਲੇਗੀ।
ਸ. ਸੰਧਵਾਂ ਨੇ ਕਿਹਾ ਕਿ ਉਹ ਲਗਾਤਾਰ ਲੋਕਾਂ ਵਿਚ ਵਿਚਰ ਕੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਇਲਾਕੇ ਦੀ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ, ਰਾਜਵਿੰਦਰ ਕੌਰ ਐਸ.ਡੀ.ਐਸ.ਸੀ.ਓ, ਅਨਮੋਲ ਸਿੰਘ ਐਸ.ਸੀ.ਓ,, ਲਕਸ਼ਦੀਪ ਸਿੰਘ ਏ.ਐਸ.ਆਈ, ਸੁਖਵੰਤ ਸਿੰਘ ਪੱਕਾ, ਸਿਮਰਨਜੀਤ ਸਿੰਘ ਐਮ.ਸੀ, ਸਰਪੰਚ ਜਸਪਾਲ ਕੌਰ, ਬਲਦੇਵ ਸਿੰਘ, ਮੈਂਬਰ ਗੁਰਦੇਵ ਸਿੰਘ, ਮੈਬਰ ਕੁਲਵਿੰਦਰ ਸਿੰਘ, ਸੈਕਟਰੀ ਬਸੰਤ ਸਿੰਘ, ਗੁਰਮੇਲ ਸਿੰਘ ਬਰਾੜ, ਸਹਇਕ ਸਕੱਤਰ ਦੀਪੂ ਸੋਢੀ,ਗੁਰਜੰਟ ਸਿੰਘ ਬਰਾੜ, ਅਮਰਜੀਤ ਸਿੰਘ ਅਕਾਲੀ,ਭਾਣਾ,ਮੈਬਰ ਕੇਵਲ ਸਿੰਘ ਬਰਾੜ, ਮੈਬਰ ਕਾਰਜ ਸਿੰਘ, ਮੈਬਰ ਜੋਗਿੰਦਰ ਸਿੰਘ, ਜਗਤਾਰ ਸਿੰਘ ਕਾਮਰੇਡ, ਮੈਬਰ ਪੂਜਾ ਕੌਰ,ਮੈਬਰ ਗੁਰਜੰਟ ਸਿੰਘ, ਬਲਕਾਰ ਸਿੰਘ ਭਾਣਾ, ਮੈਬਰ ਲਵਦੀਪ ਸਿੰਘ, ਲਛਮਣ ਭਾਣਾ,ਰਣਜੀਤ ਸਿੰਘ ਫੌਜੀ,ਮੈਬਰ ਬਲਵਿੰਦਰ ਸਿੰਘ, ਮੁਖਤਿਆਰ ਸਿੰਘ, ਮੈਬਰ ਹਰਭੇਜ ਸਿੰਘ,ਗੁਰਸੇਵਕ ਭਾਣਾ,ਅਨਮੋਲ ਬਰਾੜ ਮੌਜੂਦ ਸਨ।