ਵਿਸਾਖੀ ਵਾਲੇ ਦਿਨ ਹੋਈ ਵਾਰਦਾਤ ਦੀ ਗੁੱਥੀ ਪੁਲਿਸ ਨੇ ਸੁਲਝਾਈ, ਤਿੰਨ ਗਿਰਫਤਾਰ- ਇੱਕ ਫਰਾਰ
ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਆਪਣੇ ਪਿੰਡ ਦੇ ਕੰਪਨੀ ਮੁਲਾਜ਼ਮ ਕੋਲੋਂ ਸਾਢੇ ਤਿੰਨ ਲੱਖ ਦੀ ਲੁੱਟ
ਰੋਹਿਤ ਗੁਪਤਾ
ਗੁਰਦਾਸਪੁਰ 21 ਅਪ੍ਰੈਲ 2025-ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ 13 ਅਪ੍ਰੈਲ ਨੂੰ ਰੇਡੀਐਂਟ ਨਾ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨੂੰ ਜ਼ਖਮੀ ਕਰਕੇ ਉਸ ਕੋਲੋਂ ਕੀਤੀ ਗਈ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਪੀੜਿਤ ਨੌਜਵਾਨ ਪੰਕਜ ਦੇ ਪਿੰਡ ਖੋਖਰ ਦੇ ਹੀ ਰਹਿਣ ਵਾਲੇ ਇੱਕ ਹੋਰ ਨੌਜਵਾਨ ਮਹਿਕਦੀਪ ਨੇ ਲੁੱਟ ਦੀ ਯੋਜਨਾ ਬਣਾਈ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਪੰਕਜ ਜਿਸ ਕੰਪਨੀ ਵਿੱਚ ਕੰਮ ਕਰਦਾ ਹੈ ਉਸ ਕੰਪਨੀ ਦਾ ਕੈਸ਼ ਉਸ ਕੋਲ ਛੁੱਟੀ ਵਾਲੇ ਦਿਨ ਤੋਂ ਪਹਿਲੀ ਸ਼ਾਮ ਹੁੰਦਾ ਹੈ।
ਦੱਸ ਦਈਏ ਕਿ ਕੰਪਨੀ ਅਮਾਜੋਨ ਵਰਗੀਆਂ ਵੱਖ-ਵੱਖ ਕੰਪਨੀਆਂ ਦਾ ਕੈਸ਼ ਲੈ ਕੇ ਬੈਂਕ ਵਿੱਚ ਜਮਾ ਕਰਾਉਂਣਦਾ ਕੰਮ ਕਰਦੀ ਹੈ ਪਰ ਬੈਂਕ ਦੀ ਛੁੱਟੀ ਵਾਲੇ ਦਿਨ ਸ਼ਾਮ ਨੂੰ ਕੰਪਨੀ ਮੁਲਾਜ਼ਮ ਕੈਸ਼ ਕਰ ਲੈ ਜਾਂਦੇ ਹਨ । 13 ਅਪ੍ਰੈਲ ਦੀ ਸ਼ਾਮ ਨੂੰ ਮਹਿਕਦੀਪ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਕਜ ਤੇ ਕਲਾਨੌਰ ਰੋਡ ਤੇ ਸਥਿਤ ਜੀਆ ਲਾਲ ਮਿੱਤਲ ਸਕੂਲ ਨੇੜੇ ਹਮਲਾ ਕਰ ਦਿੱਤਾ ਗਿਆ ਜਦੋਂ ਦਫਤਰ ਤੋਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ।
ਐਸਪੀ ਡੀ ਰਜਿੰਦਰ ਕੁਮਾਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਿਲ ਮਹਿਕਦੀਪ ਦੇ ਦੋ ਸਾਥੀਆਂ ਪ੍ਰਿੰਸਦੀਪ ਅਤੇ ਸ਼ਰਨਦੀਪ ਨੂੰ 24 ਘੰਟੇ ਵਿੱਚ ਹੀ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਸੀ ਜਦਕਿ ਮਹਿਕਦੀਪ ਨੂੰ ਬੀਤੀ ਸ਼ਾਮ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦਾ ਇੱਕ ਹੋਰ ਸਾਥੀ ਹਰਪਾਲ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਲੁੱਟ ਦੀ ਰਕਮ ਵਿੱਚੋਂ 2 ਲੱਖ 85 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਆਈ_ 10 ਕਾਰ ਵੀ ਬਰਾਮਦ ਕਰ ਲਈ ਹੈ।