ਵੀਡੀਓਜ਼ ਨਾਲ ਮਸ਼ਹੂਰ ਹੋਏ ਸੋਸ਼ਲ ਮੀਡੀਆ ਸਟਾਰ ਗੋਲੂ ਦੀ ਮਾਂ ਦਾ ਦੇਹਾਂਤ: ਲੋਕ ਮਜ਼ਾਕ ਭਰੇ ਕਮੈਂਟ ਕਰ ਰਹੇ
- ਮੇਰੀ ਮਾਂ ਮਰ ਗਈ ਤੇ ਲੋਕ ਮਜ਼ਾਕ ਭਰੇ ਕਮੈਂਟ ਕਰ ਰਹੇ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 24 ਦਸੰਬਰ 2024 - ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਨਾਲ ਮਸ਼ਹੂਰ ਹੋਏ ਸੋਸ਼ਲ ਮੀਡੀਆ ਸਟਾਰ ਗੋਲੂ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਮਾਂ ਦੇ ਦੇਹਾਂਤ ਤੋਂ ਬਾਅਦ ਉਹ ਇੱਕ ਵੀਡੀਓ ਵਿੱਚ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਸੀ ਜਿਸ ਵਿੱਚ ਉਹ ਆਪਣੇ ਪਿਤਾ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਸਦੇ ਪਿਤਾ ਨੂੰ ਲੱਗਦਾ ਸੀ ਕਿ ਗੋਲੂ ਆਪਣੀ ਮਾਂ ਦੇ ਮਰਨ ਕਾਰਨ ਬਹੁਤ ਦੁਖੀ ਹੈ ਪਰ ਕੁਝ ਲੋਕਾਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਹੁਣ ਗੋਲੂ ਨੇ ਮਜ਼ਾਕ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਉਸਨੇ ਕਿਹਾ ਕਿ ਮਾਂ ਕੀ ਹੁੰਦੀ ਹੈ ਉਸਨੂੰ ਪਤਾ ਹੈ ਅਤੇ ਆਪਣੀ ਮਾਂ ਦੇ ਜਾਣ ਦਾ ਉਸ ਨੂੰ ਕਿੰਨਾ ਦੁੱਖ ਹੈ ਇਹ ਉਹ ਬਿਆਨ ਨਹੀਂ ਕਰ ਸਕਦਾ।
ਉਸਨੇ ਕਿਹਾ ਕਿ ਕਿਸੇ ਨੂੰ ਜੱਜ ਕਰਕੇ ਕਮੈਂਟ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਸ ਤੇ ਕੀ ਬੀਤ ਰਹੀ ਹੋਵੇਗੀ। ਉਸ ਦਾ ਪਿਤਾ ਰਾਤ 12 _12 ਵਜੇ ਉੱਠ ਕੇ ਰੋਂਦਾ ਹੈ। ਜਿਸ ਵੀਡੀਓ ਤੇ ਲੋਕ ਕਮੈਂਟ ਕਰ ਰਹੇ ਹਨ ਉਹ ਉਸ ਵੀਡੀਓ ਵਿੱਚ ਉਹ ਆਪਣੇ ਪਿਤਾ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਕਿ ਹੱਸ ਰਿਹਾ ਹੈ।