ਵਿਸ਼ਵ ਥੈਲੀਸੀਮੀਆਂ ਦਿਵਸ ਨੂੰ ਸਮਰਪਿਤ ਕੇ.ਐਸ ਗਰੁੱਪ ਮਾਲੇਰਕੋਟਲਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
- ਸਵੈ ਇੱਛਕ ਖੂਨਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ
- ਜ਼ਿਲਾ ਪੁਲਿਸ ਮੁੱਖੀ ਗਗਨ ਅਜੀਤ ਸਿੰਘ
- ਕੈਂਪ ਦੌਰਾਨ 100 ਦੇ ਕਰੀਬ ਖੂਨਦਾਨੀਆਂ ਨੇ ਕੀਤਾ ਖੂਨਦਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਮਈ 2025,ਵਿਸ਼ਵ ਥੈਲੀਸੀਮੀਆਂ ਦਿਵਸ ਨੂੰ ਸਮਰਪਿਤ ਕੇ.ਐਸ ਗਰੁੱਪ ਮਾਲੇਰਕੋਟਲਾ ਵੱਲੋਂ ਉੱਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਐਸ ਗਰੁੱਪ ਦੀ ਸਰਪ੍ਰਸਤੀ ਹੇਠ ਬਲੱਡ ਬੈਂਕ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਮਹਾਨ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ.ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਨੇ ਦੱਸਿਆ ਕਿ ਸ.ਇੰਦਰਜੀਤ ਸਿੰਘ ਮੁੰਡੇ ਦੇ ਉੱਚੀ ਸੋਚ ਦਾ ਸਦਕਾ ਅਨੇਕਾਂ ਸਮਾਜ ਸੇਵੀ ਕਾਰਜ ਇਲਾਕੇ ਵਿੱਚ ਕਰਵਾਏ ਜਾਂਦੇ ਹਨ ਜਿਸ ਲੜੀ ਤਹਿਤ ਗਰਮੀ ਦੇ ਦੌਰਾਨ ਖੂਨ ਦੀ ਕਮੀ ਨੂੰ ਦੇਖਦੇ ਹੋਏ ਖੂਨਦਾਨ ਕੈਂਪ ਅਯੋਜਿਤ ਕੀਤਾ ਗਿਆ।ਜਿਸ ਵਿੱਚ 100 ਦੇ ਕਰੀਬ ਖੂਨਦਾਨੀਆਂ ਨੇ ਸਵੈ ਇੱਛਾ ਅਨੁਸਾਰ ਖੂਨਦਾਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁਹੰਚੇ ਜ਼ਿਲਾ ਪੁਲਿਸ ਮੁੱਖੀ ਗਗਨ ਅਜੀਤ ਸਿੰਘ,ਮਹੰਤ ਹਰਪਾਲ ਦਾਸ, ਤੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐਸ.ਐਸ.ਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਕਿਹਾ ਕਿ ਸਵੈ ਇੱਛਕ ਖੂਨਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਉਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਲੋੜਵੰਦ ਮਰੀਜ਼ਾਂ ਦਾ ਲੋੜ ਪੂਰੀ ਹੁੰਦੀ ਹੈ। ਇਸ ਮੌਕੇ ਸ.ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐੱਸ ਗਰੁੱਪ ਨੇ ਸਾਰੇ ਹੀ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਨਾਲ ਹੀ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ ਐਮ ਓ ਮਾਲੇਰਕੋਟਲਾ ਡਾ.ਸੁਖਵਿੰਦਰ ਸਿੰਘ, ਬਲੱਡ ਬੈਂਕ ਇੰਚਾਰਜ ਡਾ. ਗੁਰਿੰਦਰ ਕੌਰ,ਸ.ਕਰਮ ਸਿੰਘ ਮੁੰਡੇ,ਅਮਰ ਸਿੰਘ ਦਸਮੇਸ਼ ਕੰਬਾਈਨ, ਹਰਬੰਸ ਸਿੰਘ ਮੁੰਡੇ,ਮਾਸਟਰ ਚਰਨਦਾਸ ਸੌਂਦ, ਅਮਰਜੀਤ ਸਿੰਘ ਹੁੰਝਣ, ਜਸਵੀਰ ਸਿੰਘ ਜੱਸੀ ਚੀਮਾਂ, ਗੁਰਲਵਲੀਨ ਸਿੰਘ ਕੁਠਾਲਾ, ਜਸਵੀਰ ਸਿੰਘ ਲੌਂਗੋਵਾਲ, ਜੋਤੀ ਸਿੰਘ ਕੁੱਪ,ਹਰਫੂਲ ਸਿੰਘ, ਜਸਵਿੰਦਰ ਸਿੰਘ ਹੁੰਝਣ, ਡਾ. ਕਮਲਜੀਤ ਸਿੰਘ ਟਿੱਬਾ,ਇਸਹਾਕ ਮਹੁੰਮਦ, ਅਨਵਰ ਮਹੁੰਮਦ,ਸਾਬਰ ਜੋਸ਼,ਅਰਸਜੋਤ ਸਿੰਘ ਬੱਲ, ਟ੍ਰੈਫਿਕ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਪ੍ਰਭਪਿੰੰਦਰ ਸਿੰਘ ਬਾਠਾਂ, ਗੁਰਿੰਦਰ ਸਿੰਘ ਰਟੋਲਾ, ਸੁਖਵਿੰਦਰ ਸਿੰਘ ਗੋਲਡੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।