ਵਿਧਾਇਕ ਅਮਰਗੜ੍ਹ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
* ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਉਜਵੱਲ ਭਵਿੱਖ ਦੀ ਦਿਸ਼ਾ ਵੱਲ ਵਧਦਾ ਕਦਮ-ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਅਮਰਗੜ੍ਹ/ਮਾਲੇਰਕੋਟਲਾ 21 ਅਪ੍ਰੈਲ
ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਦੀ ਕਾਇਆਕਲਪ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈਇਸੇ ਤਹਿਤ ਅੱਜ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਹਲਕਾ ਅਮਰਗੜ੍ਹ ਦੇ 05 ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਅੰਦਰ ਕਬੀਬ 70 ਲੱਖ 17 ਹਜਾਰ ਰਪੁਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।
ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਪਿੰਡ ਭੈਣੀ ਕੰਬੋਆਂ ਵਿਖੇ 11 ਲੱਖ 57 ਹਜਾਰ 105 ਰੁਪਏ ਦੀ ਲਾਗਤ ਨਾਲ ਉਸਾਰੀ ਚਾਰਦੀਵਾਰੀ,ਕਮਰੇ ਅਤੇ ਪਖਾਨੇ ਦਾ ਨਵੀਨੀਕਰਨ ,ਪਿੰਡ ਹਥੋਆ ਵਿਖੇ 12 ਲੱਖ 91 ਹਜਾਰ ਰੁਪਏ ਦੀ ਲਾਗਤ ਨਾਲ ਉਸਾਰੇ ਕਮਰੇ ਦਾ ਨਵੀਨੀਕਰਨ ,ਪਿੰਡ ਹੈਦਰ ਨਗਰ ਵਿਖੇ 23 ਲੱਖ 05 ਹਜਾਰ ਰੁਪਏ ਦੀ ਲਾਗਤ ਨਾਲ ਉਸਾਰੇ ਨਵੇ ਕਮਰੇ,ਚਾਰਦੀਵਾਰੀ,ਕਮਰਿਆਂ ਤੇ ਪਖਾਨੇ ਦਾ ਨਵੀਨੀਕਰਨ,ਪਿੰਡ ਹਿੰਮਤਾਨਾ ਮੰਡੀ ਵਿਖੇ 16 ਲੱਖ ਇੱਕ ਹਜਾਰ ਰੁਪਏ ਦੀ ਲਾਗਤ ਨਾਲ ਉਸਾਰੇ ਨਵਾ ਕਮਰਾ,ਚਾਰਦੀਵਾਰੀ, ਪਖਾਨੇ ਦਾ ਨਵੀਨੀਕਰਨ ਅਤੇ ਪਿੰਡ ਦਲੇਲਗੜ ਵਿਖੇ 06 ਲੱਖ 63 ਹਜਾਰ ਰੁਪਏ ਦੀ ਲਾਗਤ ਨਾਲ ਕਮਰੇ ਨਵੀਨੀਕਰਨ ਅਤੇ ਚਾਰਦੀਵਾਰੀ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਅਰਪਣ ਕੀਤੇ ।
ਮਾਪਿਆ,ਵਿਦਿਆਰਥੀਆਂ ਅਤੇ ਹਲਕੇ ਦੇ ਲੋਕਾਂ ਨੂੰ ਸੰਬੋਧ਼ਨ ਕਰਦਿਆ ਉਨ੍ਹਾਂ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਉਜਵੱਲ ਭਵਿੱਖ ਦੀ ਦਿਸ਼ਾ ਵੱਲ ਵਧਦਾ ਕਦਮ ਦੱਸਿਆ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਕੇ ਸਰਕਾਰੀ ਸਕੂਲਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਦੇ ਯੋਗ ਬਣਾਇਆ ਗਿਆ ਹੈ। ਵਰਤਮਾਨ ਬਜਟ ਵਿੱਚ ਵੀ ਪੰਜਾਬ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਲਈ 17,975 ਕਰੋੜ ਰੁਪਏ ਖਰਚ ਕਰਨ ਦਾ ਪ੍ਸਤਾਵ ਰੱਖਿਆ ਗਿਆ ਹੈ ਜੋਕਿ ਕੁੱਲ ਬਜਟ ਦਾ 12 ਫੀਸਦੀ ਬਣਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰੀਵੈਂਨਸ਼ਨ, ਇਨਫੋਰਸਮੈਂਟ ਅਤੇ ਰੀਹੈਬਿਲੀਟੇਸ਼ਨ ਦੀ ਤਿੰਨ ਪਰਤੀ ਰਣਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਤੋੜਿਆ ਤੇ ਜ਼ਬਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਾਗਰੂਕਤਾ ਫੈਲਾਈ ਜਾ ਰਹੀ ਹੈ।