ਵਾਸ਼ਿੰਗਟਨ ’ਚ ਜਹਾਜ਼ ਮਿਲਟਰੀ ਹੈਲੀਕਾਪਟਰ ਨਾਲ ਟਕਰਾ ਕੇ ਨਦੀ ’ਚ ਡਿੱਗਾ, 60 ਮੌਤਾਂ ਦਾ ਖਦਸ਼ਾ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 30 ਜਨਵਰੀ, 2025: ਇਕ ਹਵਾਈ ਜਹਾਜ਼ ਰੀਗਨ ਨੈਸ਼ਨਲ ਏਅਰਪੋਰਟ ਕੋਲ ਮਿਲਟਰੀ ਹੈਲੀਕਾਪਟਰ ਨਾਲ ਟਕਰਾ ਕੇ ਨਦੀ ਵਿਚ ਜਾ ਡਿੱਗਾ। ਜਹਾਜ਼ ਵਿਚ 60 ਮੁਸਾਫਰ ਤੇ 4 ਚਾਲਕ ਅਮਲੇ ਦੇ ਮੈਂਬਰ ਸ਼ਾਮਲ ਸਨ ਜਿਹਨਾਂ ਦੀ ਮੌਤ ਹੋਣ ਦਾ ਖਦਸ਼ਾ ਹੈ।
ਅਮਰੀਕੀ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਅਮੈਰੀਕਨ ਈਗਲ ਫਲਾਈਟ 5342 ਜੋ ਪੀ ਐਸ ਏ ਵੱਲੋਂ ਚਲਾਈ ਜਾਂਦੀ ਹੈ ਅਤੇ ਵਿਚੀਤਾ ਕਾਂਸਸ ਤੋਂ ਵਾਸ਼ਿੰਗਟਨ ਰੀਗਨ ਨੈਸ਼ਨਲ ਏਅਰਪੋਰਟ ਜਾ ਰਹੀ ਸੀ, ਘਟਨਾ ਵਿਚ ਸ਼ਾਮਲ ਹੈ। ਜਿਵੇਂ ਹੀ ਸਾਨੂੰ ਵੇਰਵੇ ਮਿਲਦੇ ਹਨ, ਸਾਂਝੇ ਕੀਤੇ ਜਾਣਗੇ।
ਇਸ ਦੌਰਾਨ ਉਪ ਰਾਸ਼ਟਰਪਤੀ ਜੇ ਡੀ ਵਾਂਸ ਨੇ ਇਕ ਬਿਆਨ ਵਿਚ ਕਿਹਾ ਕਿ ਅਰਦਾਸ ਕਰੋ ਕਿ ਰੀਗਨ ਹਵਾਈ ਅੱਡੇ ’ਚ ਹਵਾ ਵਿਚ ਹੋਏ ਟਕਰਾਅ ਵਿਚ ਸ਼ਾਮਲ ਸਾਰੇ ਠੀਕ ਹੋਣ। ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਸਾਰੇ ਠੀਕ ਹੋਣਗੇ।