← ਪਿਛੇ ਪਰਤੋ
ਵਰਿੰਦਰ ਭਾਟੀਆ ਨੂੰ ਜਗਰਾਓ ਤਹਿਸੀਲ ਲਗਾਇਆ ਤਹਿਸੀਲਦਾਰ, ਪੁਸ਼ਪਿੰਦਰ ਸਿੰਘ ਨਾਇਬ ਤਹਿਸੀਲਦਾਰ
ਦੀਪਕ ਜੈਨ
ਜਗਰਾਉਂ - ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਵਿੱਚ 56 ਤਹਿਸੀਲਦਾਰਾਂ ਨੂੰ ਬਦਲਿਆ ਗਿਆ ਹੈ ਅਤੇ 162 ਦੇ ਕਰੀਬ ਨਾਇਬ ਤਹਸੀਲਦਾਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਹਨ। ਜਗਰਾਉਂ ਵਿਖੇ ਜਿੱਥੇ ਤਹਿਸੀਲਦਾਰ ਦੀ ਕੁਰਸੀ ਕਈ ਮਹੀਨਿਆਂ ਤੋਂ ਖਾਲੀ ਸੀ ਅਤੇ ਨਾਇਬ ਤਹਸੀਲਦਾਰ ਕਿਰਨਜੀਤ ਕੌਰ ਹੀ ਤਸੀਲਦਾਰ ਦਾ ਕੰਮ ਕਾਰ ਦੇਖ ਰਹੇ ਸਨ ਅਤੇ ਰਜਿਸਟਰੀ ਕਰਾਉਣ ਦਾ ਕੰਮ ਕਾਨੂੰਗੋ ਵੱਲੋਂ ਕਰਵਾਇਆ ਜਾ ਰਿਹਾ ਹੈ। ਹੁਣ ਜਗਰਾਓ ਤਹਿਸੀਲ ਅੰਦਰ ਵਰਿੰਦਰ ਭਾਟੀਆ ਨੂੰ ਤਹਸੀਲਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਕਿ ਮਾਨਸਾ ਤੋਂ ਬਦਲ ਕੇ ਆਪਣਾ ਅਹੁਦਾ ਸੰਭਾਲਣਗੇ। ਜਗਰਾਓ ਵਿਖੇ ਤੈਨਾਤ ਨਾਇਬ ਤਹਸੀਲਦਾਰ ਕਿਰਨਦੀਪ ਕੌਰ ਨੂੰ ਬਦਲ ਕੇ ਲੁਧਿਆਣਾ ਸੈਂਟਰਲ ਵਿਖੇ ਲਗਾਇਆ ਗਿਆ ਹੈ। ਅਤੇ ਲੁਧਿਆਣਾ ਤੋਂ ਬਦਲ ਕੇ ਪੂਸ਼ਪਿੰਦਰ ਸਿੰਘ ਨੂੰ ਜਗਰਾਉਂ ਵਿਖੇ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।
Total Responses : 0