ਲੁਧਿਆਣਾ ਪੁਲਿਸ ਵੱਲੋਂ ਮੋਬਾਈਲ ਚੋਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਨਾ 10 ਮਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਵਿੱਚ INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਸ਼ਹਿਰ ਵਿੱਚ ਚੋਰੀ, ਲੁੱਟਾਂ , ਖੋਹਾਂ ਦੀਆਂ ਵਾਰਦਾਤਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 09-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਮੋਤੀ ਨਗਰ ਲੁਧਿਆਣਾ ਦੇ ਏਰੀਆ ਵਿੱਚੋਂ 01 ਦੋਸ਼ੀ ਨੂੰ ਕਾਬੂ ਕਰ ਕੇ ਉਸ ਦੇ ਕਬਜੇ ਵਿਚੋਂ ਵੱਖ-ਵੱਖ ਮਾਰਕਾ ਦੇ 10 ਚੋਰੀਸ਼ੁਦਾ ਮੋਬਾਈਲ ਫ਼ੋਨ ਬਰਾਮਦ ਕੀਤੇ।
ਮਿਤੀ 09-05-2025 ਨੂੰ ASI ਮੁਹੰਮਦ ਸਦੀਕ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਨਾਕਾਬੰਦੀ ਨੇੜੇ ਵਰਧਮਾਨ ਲਾਈਟਾਂ, ਏਰੀਆ ਥਾਣਾ ਮੋਤੀ ਨਗਰ, ਲੁਧਿਆਣਾ ਤੋ ਮੁਖ਼ਬਰੀ ਦੇ ਆਧਾਰ ਪਰ ਦੋਸ਼ੀ ਪਾਰਸ ਪੁੱਤਰ ਯਸ਼ਪਾਲ ਵਾਸੀ ਅਮਰੀਕ ਸਿੰਘ ਨਗਰ, ਲਹੌਰੀ ਗੇਟ ਅੰਮ੍ਰਿਤਸਰ ਹਾਲ ਵਾਸੀ ਕਿਰਾਏਦਾਰ ਜਗਤਾਰ ਸਿੰਘ, ਗਲੀ ਨੰ. 02, ਜਗਦੀਸ਼ ਨਗਰ, ਥਾਣਾ ਦੁੱਗਰੀ, ਲੁਧਿਆਣਾ ਦੇ ਖਿਲਾਫ ਮੁੱਕਦਮਾ ਨੰਬਰ. 88 ਮਿਤੀ 09.05.2025 ਜੁਰਮ 303(2),317 (2) BNS ਥਾਣਾ ਮੋਤੀ ਨਗਰ ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਮੁਖ਼ਬਰ ਵਲ਼ੋਂ ਦੱਸੀ ਜਗਾਂ ਨੇੜੇ ਐਵਰੈਸਟ ਸਕੂਲ ਏਰੀਆ ਥਾਣਾ ਮੋਤੀ ਨਗਰ ਤੋ ਦੋਸ਼ੀ ਪਾਰਸ ਨੂੰ ਕਾਬੂ ਕਰ ਕੇ ਉਸ ਦੀ ਜਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸ ਦੇ ਕਬਜੇ ਵਿਚੋਂ ਵੱਖ-ਵੱਖ ਮਾਰਕਾ ਦੇ 10 ਚੋਰੀ ਸ਼ੁਦਾ ਮੋਬਾਈਲ ਫ਼ੋਨ ਬਰਾਮਦ ਕੀਤੇ ਅਤੇ ਦੋਸ਼ੀ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।