← ਪਿਛੇ ਪਰਤੋ
ਲੁਧਿਆਣਾ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 21 ਅਪਰੈਲ 2025- ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈੱਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਲੇਮਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 20 ਅਪਰੈਲ 2025 ਨੂੰ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਦੇ SI ਕਸ਼ਮੀਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਲੀ ਨੰਬਰ 07, ਨੇੜੇ ਗੁੱਗਾਮਾੜੀ ਦੀ ਦਰਗਾਹ ਮੁਹੱਲਾ ਪੀਰੂਬੰਦਾ ਸਲੇਮ ਟਾਬਰੀ ਲੁਧਿਆਣਾ ਤੋਂ ਦੋਸ਼ੀਆ ਅਸ਼ੋਕ ਕੁਮਾਰ ਅਤੇ ਸੂਰਜ ਮੱਟੂ ਉਰਫ਼ ਕਾਲੂ ਨੂੰ ਸਮੇਤ ਮੋਟਰਸਾਈਕਲ ਨੰਬਰ PB-10-CA-2869 ਦੇ ਕਾਬੂ ਕੀਤਾ ਸੀ। ਤਲਾਸ਼ੀ ਦੇ ਦੌਰਾਨ ਦੋਸ਼ੀਆਂ ਅਸ਼ੋਕ ਕੁਮਾਰ ਅਤੇ ਸੂਰਜ ਮੱਟੂ ਉਰਫ਼ ਕਾਲੂ ਪਾਸੋਂ ਕੁੱਲ 450 ਨਸ਼ੀਲੀ ਗੋਲੀਆਂ ਜੋ ਹਰੇਕ ਪੱਤੇ ਉੱਪਰ Etizolam Tablets IP (Itizol 0.5) ਭਾਰੀ (ਕਵਾਂਟੇਟੀ) ਅਤੇ ਕੁੱਲ 150 ਨਸ਼ੀਲੀ ਗੋਲੀਆਂ ਦੇ ਹਰੇਕ ਪੱਤੇ ਉੱਪਰ ਮਾਰਕਾ Etizolam Orally Disintegrating Tablets (ETISHOR MD 0.50) ਲਿਖਿਆ ਹੋਇਆ ਸੀ ਬਰਾਮਦ ਕਰ ਕੇ ਮੁਕੱਦਮਾ ਨੰ 74 ਮਿਤੀ 20-04-2025 ਜੁਰਮ 22-61-85 NDPS ACT ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਕੀਤਾ ਗਿਆ । ਦੋਸ਼ੀਆਂ ਅਸ਼ੋਕ ਕੁਮਾਰ ਅਤੇ ਸੂਰਜ ਮੱਟੂ ਉਰਫ਼ ਕਾਲੂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਇਸ ਦੇ ਸਾਥੀਆਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਦੋਵੇਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਕਈ ਮੁੱਕਦਮੇ ਦਰਜ਼ ਹਨ।
Total Responses : 0