ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਦਾ ਦੌਰਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 25 ਫਰਵਰੀ,2025 - ਡਾ.ਅਮਨਦੀਪ (PCS, Civil Judge (Sr. Div) / CJM cum Secretary , District Legal Services Authority,S.BS.Nagar)ਅਤੇ ਸਿਮਰਨ ਚਾਲਾਨਾ(TJO,SBS Nagar), ਤਰਨਦੀਪ ਕੌਰ(TJO,SBS Nagar) ਨੇ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਦਾ ਦੌਰਾ ਕੀਤਾ | ਉਨਾਂ ਨੇ ਵੱਖ ਵੱਖ ਪਹਿਲੂਆਂ ਤੇ ਕੇਂਦਰ ਦਾ ਨਿਰੀਖਣ ਕਰਦਿਆਂ ਕੇਂਦਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ | ਇਸ ਕੇਂਦਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਝਾਅ ਦਿਤੇ ਗਏ| ਉਨਾਂ ਨੇ ਦਾਖਿਲ ਹੋਏ ਮਰੀਜਾਂ ਨਾਲ ਗੱਲ ਕਰ ਕੇ ਉਨਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ ਅਤੇ ਮਰੀਜਾਂ ਨੇ ਬੜੇ ਸੁਚੱਜੇ ਢੰਗ ਨਾਲ ਤਸੱਲੀਬਖਸ਼ ਜਵਾਬ ਦਿਤੇ ਗਏ | ਇਸ ਮੋਕੇ ਤੇ ਕੇਂਦਰ ਦਾ ਸਟਾਫ ਹਾਜ਼ਿਰ ਪਾਇਆ ਗਿਆ | ਸਮੁੱਚੇ ਰੂਪ ਵਿੱਚ ਉਨਾਂ ਵਲੋਂ ਕੇਂਦਰ ਦੁਆਰਾ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮ ਦੀ ਪ੍ਰਸ਼ੰਸ਼ਾ ਕੀਤੀ ਗਈ | ਇਸ ਮੋਕੇ ਤੇ ਪ੍ਰੋਜੇਕਟ ਡਾਇਰੈਕਟਰ ਸ਼੍ਰੀ ਚਮਨ ਸਿੰਘ ਨੇ ਮਨਿਸਟਰੀ ਆੱਫ ਸ਼ੋਸ਼ਲ ਜਸਟਿਸ ਐਂਡ ਇੰਮਪਾਵਰਮੈੰਟ, ਭਾਰਤ ਸਰਕਾਰ ਦੁਆਰਾ ਚਲਾਈ ਜਾਦੀ ਯੋਜਨਾ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਕੇਂਦਰ ਵਿਖੇ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਇੱਕ ਮਹੀਨੇ ਲਈ ਦਾਖਿਲ ਹੋ ਕੇ ਮੁਫਤ ਵਿੱਚ ਆਪਣਾ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਤੇ ਮੈਡੀਕਲ ਅਫਸਰ ਸ਼੍ਰੀ ਹਰਦੇਵ ਸਿੰਘ, , ਦੀਪਕ, ਦਿਨੇਸ਼ ਕੁਮਾਰ, ਪ੍ਰਵੀਨ ਕੁਮਾਰੀ, ਕਮਲਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਸਿੰਘ, ਕਮਲਾ ਰਾਣੀ, ਜਸਵਿੰਦਰ ਕੌਰ ਕੁੱਕ,ਮਨਜੋਤ ਅਤੇ ਮਰੀਜ਼ ਹਾਜ਼ਿਰ ਸਨ |