ਯੂਥ ਵੀਰਾਂਗਨਾਏਂ ਇਕਾਈ ਬਠਿੰਡਾ ਨੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੰਡੇ ਮੌਸਮ ਅਨੁਸਾਰ ਕੱਪੜੇ
ਅਸ਼ੋਕ ਵਰਮਾ
ਬਠਿੰਡਾ, 10 ਮਈ 2025 :ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਸਥਾਨਕ ਪਰਸ ਰਾਮ ਨਗਰ ਵਿਖੇ ਜਰੂਰਤਮੰਦ ਬੱਚਿਆਂ ਨੂੰ ਮੌਸਮ ਦੇ ਅਨੁਸਾਰ ਕੱਪੜੇ ਵੰਡੇ ਗਏ। ਇਸ ਮੌਕੇ ਬਠਿੰਡਾ ਇਕਾਈ ਦੇ ਜਿੰਮੇਵਾਰ ਵਲੰਟੀਅਰ ਸੁਖਵੀਰ ਕੌਰ ਨੇ ਦੱਸਿਆ ਕਿ ਯੂਥ ਵਲੰਟੀਅਰ ਦਿਨੇਸ਼ ਨਾਗਪਾਲ ਵੱਲੋਂ ਅੱਜ ਜਰੂਰਤਮੰਦ ਬੱਚਿਆਂ ਦੀ ਮੱਦਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਦਿਨੇਸ਼ ਨਾਗਪਾਲ ਨੇ ਇਹ ਨੇਕ ਕਾਰਜ ਆਪਣੇ ਬੇਟੇ ਮਯੰਕ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੀਤਾ ਹੈ, ਇਸ ਦੇ ਨਾਲ ਹੀ ਬੱਚਿਆਂ ਨੂੰ ਖਾਣ ਦਾ ਸਮਾਨ ਵੀ ਦਿੱਤਾ ਗਿਆ। ਉਨਾਂ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਲਗਭਗ 15 ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸਾਡੀ ਸੰਸਥਾ ਵੱਲੋਂ ਜਰੂਰਤਮੰਦ ਬੱਚਿਆਂ ਦੀ ਪੜਾਈ ਲਈ ਟਿਊਸ਼ਨ ਸੈਂਟਰ ਵੀ ਖੋਲੇ ਜਾਂਦੇ ਹਨ, ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜਨ ’ਚ ਵੀ ਮੱਦਦ ਕਰਦੀ ਹੈ। ਇਸ ਮੌਕੇ ਯੂਥ ਵਲੰਟੀਅਰ ਵਿਨਾਕਸ਼ੀ, ਸੁਖਰੀਤ, ਸਿਮਰਨ, ਕਰਮਜੀਤ ਅਤੇ ਹੋਰ ਮੈਂਬਰ ਹਾਜ਼ਰ ਸਨ।